ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮੰਗਲਾ ਆਸ਼ਰਮ ਵਿਖੇ ਸ਼ਿਵ ਭੋਲਾ ਸੇਵਾ ਸਮਿਤੀ (ਰਜਿ.) ਰਣੀਕੇ ਦੇ ਪ੍ਰਧਾਨ ਰਾਜਿੰਦਰ ਸ਼ਰਮਾਂ ਵੱਲੋਂ ਆਪਣੀ ਪੂਰੀ ਮੈਂਬਰਸ਼ਿਪ ਨੂੰ ਨਾਲ ਲੈ ਕੇ 6 ਗਰੀਬ ਤੇ ਜਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਏ ਗਏ ਜਿਸ ਵਿੱਚ ਅੱਲਗ-ਅਲੱਗ ਧਰਮਾਂ ਨਾਲ ਸਬੰਧਤ ਰੀਤੀ-ਰਿਵਾਜ਼ ਕਰਵਾ ਕੇ ਵਿਆਹ ਸੰਪੰਨ ਕੀਤੇ ਗਏ।ਇਸ ਮੌਕੇ ਬਰਾਤੀਆਂ ਲਈ ਚਾਹ-ਪਾਣੀ ਅਤੇ ਲੰਗਰ ਦਾ ਖਾਸ ਇੰਤਜ਼ਾਮ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਜਰੂਰਤਮੰਦ ਲੜਕੀਆਂ ਦੇ ਵਿਆਹਾਂ ਦੇ ਅਜਿਹੇ ਉਪਰਾਲੇ ਅਕਸਰ ਕਰਵਾਏ ਜਾਂਦੇ ਰਹੇ ਹਨ ਜੋ ਸ਼ਲਾਘਾਯੋਗ ਹਨ ਅਤੇ ਇਸ ਸੰਸਥਾ ਵੱਲੋਂ ਇਹ ਉਪਰਾਲਾ 10 ਵੀਂ ਵਾਰ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ, ਜਨਕ ਰਾਜ ਮੀਮਸਾ ਚੇਅਰਮੈਨ, ਭਾਰਤ ਭੂਸ਼ਨ ਸੈਕਟਰੀ, ਮੇਘ ਰਾਜ, ਪਰਵੀਨ ਕੁਮਾਰ, ਵਿਸ਼ਨੂੰ ਸ਼ਰਮਾਂ, ਆਰਤੀ ਸ਼ਰਮਾਂ, ਰਵਿੰਦਰ ਮਹਿਤਾ, ਸੁਰਿੰਦਰ ਬਾਂਗਰੂ ਕੌਂਸਲਰ, ਸੋਮ ਨਾਥ ਗਰਗ, ਤਰਸੇਮ ਵਰਮਾਂ, ਤਰਸੇਮ ਮਿੱਤਲ, ਮਨਜੀਤ ਬਖਸ਼ੀ, ਦੀਪਕ ਗੋਇਲ ਐਡਵੋਕੇਟ, ਸੋਮ ਨਾਥ ਸ਼ਰਮਾਂ, ਡਾ. ਰਾਮੇਸ਼ ਕੁਮਾਰ ਸ਼ਰਮਾਂ ਅਤੇ ਪ੍ਰਧਾਨ ਅੱਗਰਵਾਲ ਸਮਾਜ ਸੇਵਾ ਸੁਰਿੰਦਰ ਪਾਲ ਆਦਿ ਵੀ ਹਾਜ਼ਰ ਹੋਏ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media