ਪੱਟੀ, 27 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਕਾਂਗਰਸ ਪਾਰਟੀ ਵੱਲੋਂ ਪੱਟੀ ਹਲਕੇ ਵਿਚ ਹਰਮਿੰਦਰ ਸਿੰਘ ਗਿੱਲ ਦਾ ਚੋਣ ਜਿੱਤਣ ਅਤੇ ਐਮ ਐਲ ਏ ਬਣਨ ਤੇ ਪੰਜਾਬੀ ਸੂਫੀ ਕਲਾਕਾਰ ਉਮ ਤੇ ਲਵ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਵਧਾਈ ਦਿੱਤੀ। ਪੱਟੀ ਵਾਸੀ ਨੌਜ਼ਵਾਨ ਪੰਜਾਬੀ ਸੂਫੀ ਸਿੰਗਰ ਉਮ ਤੇ ਲਵ ਤੇ ਉਨਾਂ ਦੇ ਪਿਤਾ ਤੀਰਥ ਸਭਰਵਾਲ ਨੇ ਕਿਹਾ ਕਿ ਇਹ ਜਿੱਤ ਆਮ ਵਰਕਰਾਂ ਤੇ ਹਲਕਾ ਵਾਸੀਆਂ ਦੀ ਜਿੱਤ ਹੈ।ਕਾਂਗਰਸੀ ਆਗੂ ਤੀਰਥ ਸਭਰਵਾਲ ਨੇ ਕਿਹਾ ਕਿ ਪੱਟੀ ਹਲਕੇ ਨੂੰ ਨਸ਼ਾਂ ਮੁਕਤ ਕਰਨਾ ਤੇ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਵਸੀਲੇ ਪੈਦਾ ਕਰਨਾ ਕਾਂਗਰਸ ਪਾਰਟੀ ਦਾ ਮੁੱਢਲਾ ਫਰਜ਼ ਹੈ। ਇਸ ਮੌਕੇ ਸੁਖਵਿੰਦਰ ਸਿੰਘ ਸਿਧੂ, ਹਰਮਨ ਸੇਖੋਂ, ਕੇ.ਪੀ ਸਿੰਘ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media