ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਅੰਮ੍ਰਿਤਸਰ ਦੇ ਸਮੂਹ ਰੰਗਕਰਮੀਆਂ ਵੱਲੋਂ ਅੱਜ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਵਿਸ਼ਵ ਰੰਗਮੰਚ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਵਿਰਸਾ ਵਿਹਾਰ ਸੁਸਾਇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਸ੍ਰੀ ਕੇਵਲ ਧਾਲੀਵਾਲ ਵੱਲੋਂ ਫਰਾਂਸ ਦੀ ਕਲਾਕਾਰ ਪ੍ਰੋ. ਇਸਾਬੇਲਾ ਹੁਪਰਟ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਦੁਨੀਆਂ ਭਰ ਦੇ ਰੰਗਕਰਮੀਆਂ ਲਈ ਜਾਰੀ ਕੀਤਾ ਸੰਦੇਸ਼ ਪੜ੍ਹ ਕੇ ਸੁਣਾਇਆ। ਇਸ ਮੌਕੇ ਕੇਵਲ ਧਾਲੀਵਾਲ, ਜਗਦੀਸ਼ ਸਚਦੇਵਾ, ਜਤਿੰਦਰ ਕੌਰ ਤੇ ਸ੍ਰੀ ਸੁਰੇਸ਼ ਪੰਡਿੰਤ ਨੇ ਰੰਗਮੰਚ ਦਿਵਸ ਦੀ ਮਹੱਤਤਾ ਤੇ ਆਪਣੇ ਨਾਟਕੀ ਸਫ਼ਰ ਦੇ ਤਜਰਬੇ ਹਾਜ਼ਿਰ ਰੰਗਕਰਮੀਆਂ ਤੇ ਕਲਾ ਪ੍ਰੇਮੀਆਂ ਨਾਲ ਸਾਂਝੇ ਕੀਤੇ। ਇਸ ਅਵਸਰ ਤੇ ਕੇਵਲ ਧਾਲੀਵਾਲ ਦੀ ਦੁਆਰਾ ਸੰਪਾਦਿਤ ਨਾਟ-ਪੁਸਤਕ ‘ਨਾਟ-ਸਰਵਰ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਦੀਪ ਮਨਦੀਪ ਦਾ ਨਿਰਦੇਸ਼ਤ ਪੰਜਾਬੀ ਨਾਟਕ ‘ਹੁਣ ਮੈਂ ਝੂਠ ਨਹੀਂ ਬੋਲਦਾ’ ਦਾ ਮੰਚਣ ਕੀਤਾ ਗਿਆ ਅਤੇ ਨਾਟਕ ਵਿੱਚ ਅਦਾਕਾਰੀ ਨਿਭਾਉਣ ਵਾਲੇ ਕਲਾਕਾਰਾਂ ਨੂੰ ਵਿਰਸਾ ਵਿਹਾਰ ਵੱਲੋਂ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਮੰਚ ਸੰਚਾਲਨ ਦਾ ਫਰਜ ਜਗਦੀਸ਼ ਸਚਦੇਵਾ ਨੇ ਨਿਭਾਇਆ।
ਇਸ ਮੌਕੇ ਸ੍ਰੀਮਤੀ ਗੁਰਮੀਤ ਬਾਵਾ, ਵਿਜੇ ਸ਼ਰਮਾ, ਹਿਰਦੇਪਾਲ ਸਿੰਘ, ਜਸਵੰਤ ਸਿੰਘ ਜੱਸ, ਰਮੇਸ਼ ਯਾਦਵ, ਕੁਲਦੀਪ ਧਾਲੀਵਾਲ, ਗੁਰਦੇਵ ਸਿੰਘ ਮਹਿਲਾਂਵਾਲਾ, ਨਰਿੰਦਰ ਸਾਂਘੀ, ਰਸ਼ਮੀ ਨੰਦਾ, ਗੁਰਤੇਜ ਮਾਨ, ਸਰਬਜੀਤ ਲਾਡਾ, ਸੁੱਖੀ ਸਮੇਤ ਅੰਮ੍ਰਿਤਸਰ ਦੇ ਹੋਰ ਅਨੇਕਾ ਰੰਗਕਰਮੀ ਅਤੇ ਕਲਾ ਪ੍ਰੇਮੀ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media