Tuesday, September 15, 2026

ਆਯੁਰਵੈਦਿਕ ਤੇ ਹੋਮਿਓਪੈਥਿਕ ਦਾ ਮੁਫਤ ਆਯੂਸ਼ ਕੈਂਪ ਲੱਗੇਗਾ ਅੱਜ

ਧੂਰੀ, 26 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਧੂਰੀ ਵਿਖੇ ਅੱਜ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਾ ਮੁਫਤ ਆਯੂਸ਼ ਕੈਂਪ ਲਗਾਇਆ ਜਾ ਰਿਹਾ ਹੈ । ਇਹਨਾਂ ਗੱਲਾਂ ਦੀ ਜਾਣਕਾਰੀ ਦਿੰਦਿਆਂ ਆਯੂਸ਼ ਵਿਭਾਗ ਦੇ ਡੀ.ਐਚ.ਓ. ਡਾ. ਰਾਜਿੰਦਰ ਸਿੰਘ ਹੀਰਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਜਿੱਥੇ ਹੋਮਿਓਪੈਥੀ ਦੇ ਪ੍ਰਸਿੱਧ ਡਾਕਟਰ ਰਵਿੰਦਰ ਸਿੰਘ ਪਹੁੰਚਣਗੇ, ਉੱਥੇ ਹੀ ਚਮੜੀ ਰੋਗ, ਜੋੜਾਂ ਦਾ ਦਰਦ, ਰਸੌਲੀਆਂ, ਭੌਰੀਆਂ, ਪੁਰਾਣਾ ਨਜ਼ਲਾ ਅਤੇ ਗਦੂਦਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਵੀ ਲੋੜਵੰਦ ਮਰੀਜ਼ਾਂ ਦਾ ਮੁਫਤ ਚੈਕ ਅੱਪ ਕਰਨਗੇ ਅਤੇ ਕੈਂਪ ਵਿੱਚ ਮੁਫਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply