ਧੂਰੀ, 28 ਮਾਰਚ (ਪ੍ਰਵੀਨ ਗਰਗ) – ਰੋਟਰੀ ਕਲੱਬ ਧੂਰੀ ਵੱਲੋਂ ਕਲੱਬ ਦੇ ਪ੍ਰਧਾਨ ਰਾਜਨ ਗਰਗ ਦੀ ਅਗੁਵਾਈ ਹੇਠ ਸ਼ਰਮਾਂ ਆਈ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦਾ ਉਦਘਾਟਨ ਰੋਟਰੀ ਜ਼ਿਲਾ-3090 ਦੇ ਸਾਲ 2017-18 ਦੇ ਜ਼ਿਲਾ੍ਹ ਗਵਰਨਰ ਬੀ.ਐਸ ਪੰਨੂ ਨੇ ਰਿਬਨ ਕੱਟ ਕੇ ਕੀਤਾ।ਡਾ. ਰਮੇਸ਼ ਸ਼ਰਮਾ ਅਤੇ ਡਾ. ਰਾਹੁਲ ਸ਼ਰਮਾ ਦੀ ਟੀਮ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈਕ ਅੱਪ ਕੀਤਾ।ਕਲੱਬ ਨੇ ਸੀਨੀਅਰ ਮੈਂਬਰ ਚਰਨ ਸਿੰਘ ਮੁਸਾਫਿਰ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਮੁਫਤ ਦੇਣ ਦੇ ਨਾਲ-ਨਾਲ ਮਰੀਜ਼ਾਂ ਦੇ ਲੈਂਜ਼ ਪਾਉਣ ਦੇ ਆਪ੍ਰੇਸ਼ਨ ਵੀ ਮੁਫਤ ਕੀਤੇ ਗਏ ਹਨ। ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੇ ਕੀਤਾ 200 ਯੂਨਿਟ ਖੁਨਦਾਨ – ਇਸੇ ਲੜੀ ਵਿੱਚ ਸਮਾਜ ਸੇਵੀ ਸੰਸਥਾ ਪਰਿਵਰਤਨ ਵੱਲੋਂ ਰੋਟਰੀ ਕਲੱਬ ਧੂਰੀ ਦੇ ਸਹਿਯੋਗ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ `ਚ ਸਰਕਾਰੀ ਕੰਨਿਆ ਸਕੂਲ ਵਿਖੇ ਇੱਕ ਮੁਫਤ ਮੈਡੀਕਲ ਚੈਕਅੱਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਡੀ.ਐਮ.ਸੀ ਲੂਧਿਆਣਾ ਤੋਂ ਚਮੜੀ, ਔਰਤਾਂ ਦੇ ਰੋਗਾਂ ਦੇ ਮਾਹਿਰ ਅਤੇ ਜਨਰਲ ਮੈਡੀਸਨ ਦੇ ਮਾਹਿਰ ਡਾਕਟਰਾਂ ਨੇ ਲੱਗਪੱਗ 500 ਮਰੀਜ਼ਾਂ ਦਾ ਚੈਕਅੱਪ ਕੀਤਾ।ਇਸ ਦੌਰਾਨ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਲੱਡ ਬੈਂਕ ਸੰਗਰੂਰ ਦੀ ਟੀਮ ਵੀ ਪੁੱਜੀ ਅਤੇ ਖੂਨਦਾਨੀਆਂ ਵੱਲੋਂ 200 ਦੇ ਕਰੀਬ ਯੂਨਿਟ ਖੂਨ ਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ। ਇਹਨਾਂ ਕੈਂਪਾਂ ਦੌਰਾਨ ਡਾ. ਨਰਿੰਦਰ ਪਾਲ ਜੈਨ, ਡਾ. ਪਰਮ ਪਾਲ, ਡਾ. ਸੁਖਜੋਤ ਕੌਰ, ਡਾ. ਰਾਘਵ, ਡਾ. ਰਮੇਸ਼ ਸ਼ਰਮਾ, ਡਾ. ਕੰਨੂ ਪ੍ਰਿਆ ਜੈਨ, ਡਾ. ਅਮਨਪ੍ਰੀਤ ਕੌਰ, ਨਿਰਲੇਪ ਕੌਰ, ਰਾਜਿੰਦਰ ਸਿੰਘ ਬਰਾੜ, ਰਾਜਨ ਗਰਗ ਪ੍ਰਧਾਨ ਰੋਟਰੀ ਕਲੱਬ, ਜਸਪਾਲ ਸਿੰਘ, ਨਰੇਸ਼ ਕੁਮਾਰ, ਗੁਰਦਰਸ਼ਨ ਡਿੰਪੀ, ਐਚ.ਸੀ ਸਿੰਗਲਾ, ਜਸਵਿੰਦਰ ਕੁਮਾਰ, ਪੁਨੀਤ ਗੋਇਲ, ਰਜਨੀਸ਼ ਗਰਗ ਅਤੇ ਬੱਬੂ ਰਣੀਕੇ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media