Tuesday, September 15, 2026

ਸਵੱਛ ਭਾਰਤ ਲਈ ਕੰਮ ਕਰਨ ਵਾਲੇ ਡਾਕਟਰਾਂ ਦਾ ਡਿਪਟੀ ਕਮਿਸ਼ਨਰ ਵਲੋਂ ਸਨਮਾਨ

PPN2803201714ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ) – ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਕਾਇਆ ਕਲਪ ਪ੍ਰੋਗਰਾਮ, ਜਿਸ ਵਿਚ ਸਰਕਾਰੀ ਹਸਪਤਾਲਾਂ ਦੀ ਸਫਾਈ ਜਾਚੀ-ਪਰਖੀ ਜਾਂਦੀ ਹੈ, ਵਿਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਨੂੰ ਲਗਾਤਾਰ ਦੂਸਰੀ ਵਾਰ ਰਾਜ ਪੱਧਰ ’ਤੇ ਪਹਿਲਾ ਇਨਾਮ ਮਿਲਿਆ ਹੈ। ਇਸ ਇਨਾਮ ਵਿਚ 25 ਲੱਖ ਰੁਪਏ ਨਗਦ ਦੇ ਨਾਲ ਪ੍ਰੰਸਸਾ ਪੱਤਰ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਹੈਲਥ ਕਾਰਪੋਰੇਸ਼ਨ ਵੱਲੋਂ ਦਿੱਤਾ ਗਿਆ।ਇਸੇ ਸ਼੍ਰੇਣੀ ਵਿਚ ਜਿਲ੍ਹੇ ਦੀ ਸਬ ਡਵੀਜਨ ਬਾਬਾ ਬਕਾਲਾ ਦੇ ਸਰਕਾਰੀ ਹਸਪਤਾਲ ਨੂੰ ਵਧੀਆ ਕਾਰਗੁਜ਼ਾਰੀ ਲਈ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਗਿਆ।
ਜਿਲ੍ਹਾ ਅੰਮ੍ਰਿਤਸਰ ਦੇ ਪੀ.ਐਚ.ਐਸ.ਸੀ ਹਸਪਤਾਲਾਂ ਦੀ ਸਵੱਛ ਭਾਰਤ ਕਾਇਆ ਕਲਪ ਪ੍ਰੋਗਰਾਮ ਅਧੀਨ ਹੋਈ ਇੰਸਪੈਕਸ਼ਨ ਵਿਚ ਪੀ.ਐਚ.ਸੀ ਰਾਜਾਸਾਂਸੀ ਨੂੰ ਪਹਿਲਾ ਇਨਾਮ ਪ੍ਰਾਪਤ ਕਰਨ ਲਈ 2 ਲੱਖ ਰੁਪਏ ਨਗਦ ਅਤੇ ਪੀ. ਐਚ. ਸੀ. ਰਮਦਾਸ ਨੂੰ ਦੂਸਰੇ ਇਨਾਮ ਲਈ 50 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ।
ਸਵੱਛ ਭਾਰਤ ਕਾਇਆ ਕਲਪ ਪ੍ਰੋਗਰਾਮ ਲਈ ਇਹ ਕੰਮ ਕਰਨ ਵਾਲੇ ਨੋਡਲ ਅਧਿਕਾਰੀ ਡਾ. ਪ੍ਰਭਦੀਪ ਕੌਰ ਜੌਹਲ, ਡਿਪਟੀ ਮੈਡਕਲ ਕਮਿਸ਼ਨਰ ਪੀ.ਐਚ.ਐਸ. ਸੀ. ਅੰਮ੍ਰਿਤਸਰ ਨੂੰ ਰਾਜ ਸਰਕਾਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਨਿਵਾਜਿਆ ਗਿਆ। ਇਹ ਪ੍ਰਸੰਸਾ ਪੱਤਰ ਅੱਜ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਮੂਹ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਹਾਜ਼ਰੀ ਵਿਚ ਡਾ. ਪ੍ਰਭਦੀਪ ਕੌਰ ਜੌਹਲ ਅਤੇ ਬਾਬਾ ਬਕਾਲਾ ਦੇ ਐਸ.ਐਮ.ਓ ਡਾ. ਤਰਸੇਮ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਾਕਟਰਾਂ ਨੂੰ ਸਾਬਾਸ਼ ਦਿੰਦੇ ਡਾ. ਸੰਘਾ ਨੇ ਕਿਹਾ ਕਿ ਤੁਸੀਂ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰੋ, ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਹੈ। ਇਸ ਮੌਕੇ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply