Wednesday, July 1, 2026

ਪੈਟ੍ਰੋਲ ਪੰਪ ਦੇ ਕਰਿੰਦੇ ਦੇ ਕਤਲ ਕਰਨ ਵਾਲੇ ਦੋਸ਼ੀ ਕਾਬੂ

PPN2803201716ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਬੀਤੀ 30 ਫਰਵਰੀ ਨੂੰ ਸ਼ਾਮਨਗਰ ਵਿਖੇ ਲੁੱਟ ਦੀ ਨੀਅਤ ਨਾਲ ਪੈਟ੍ਰੋਲ ਪੰਪ ਦੇ ਕਰਿੰਦੇ ਅਨਿਲ ਪਾਲ ਦਾ ਕਤਲ ਕਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਐਸ: ਪੀ: ਹੈਡਕੁਆਟਰ ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਐਸ:ਐਸ:ਪੀ ਮਜੀਠਾ ਜੇ ਐਲਨ ਚੇਲੀਅਨ ਦੀ ਅਗਵਾਈ ਹੇਂਠ ਮੁਸ਼ਤੈਦੀ ਨਾਲ ਕੰਮ ਕਰਦੇ ਹੋਏ ਡੀ:ਐਸ:ਪੀ: ਮਜੀਠਾ ਹਰਸਿਮਰਤ ਸਿੰਘ ਛੇਤਰਾ ਅਤੇ ਥਾਣਾ ਮਜੀਠਾ ਦੇ ਐਸ:ਐਚ:ਓ: ਗੁਰਨਾਮ ਸਿੰਘ ਨੇ ਉਕਤ ਦੋਸ਼ੀਆਂ ਵੱਲੋਂ ਵਾਰਦਾਤ ਵਿਚ ਵਰਤਿਆ ਗਿਆ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਹੈ ਕਿ ਕਥਿਤ ਦੋਸ਼ੀ ਜਸ਼ਨਪ੍ਰੀਤ ਸਿੰਘ ਵਾਸੀ ਸੂਹੀਆਂ ਖੁਰਦ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ 29 ਮਾਰਚ ਤੱਕ ਦਾ ਪੁਲਿਸ ਰਿਮਾਂਡ ਲਿਆ ਹੈ। ਉਨ੍ਹਾਂ ਦੱਸਿਆ ਹੈ ਕਿ ਉਕਕ ਕਥਿਤ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਅਤੇ ਦੱਸਿਆ ਹੈ ਕਿ ਇਸ ਮੌਕੇ ਉਸ ਨਾਲ ਮਨਰਾਜ ਸਿੰਘ ਵਾਸੀ ਮੁਰਾਦਪੁਰਾ, ਥਾਣਾ ਘੁਮਾਣ, ਜਿਲ੍ਹਾ ਗੁਰਦਾਸਪੁਰਾ ਅਤੇ ਨਵਪ੍ਰੀਤ ਸਿੰਘ ਵਾਸੀ ਮੱਝਵਿੰਡ, ਗੁਪਾਲਪੁਰਾ, ਥਾਣਾ ਕੱਥੂਨੰਗਲ ਵੀ ਸ਼ਾਮਿਲ ਸੀ। ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਲਖਵਿੰਦਰ ਸਿੰਘ ਡੀ:ਐਸ:ਪੀ: ਬਾਬਾ ਬਕਾਲਾ, ਮਨਮੋਹਨ ਸਿੰਘ ਔਲਖ ਡੀ:ਐਸ:ਪੀ:ਡੀ: ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …

Leave a Reply