ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅਲਕੋਹਲ ਨਾਲ ਭਰੇ ਤਿੰਨ ਟਰਾਲੇ ਜਿਨ੍ਹਾਂ ਵਿੱਚ 63 ਹਜ਼ਾਰ 500 ਲੀਟਰ ਸ਼ਰਾਬ ਸੀ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।ਪ੍ਰੈਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਪੁਲਿਸ ਕਪਤਾਨ ਸਥਾਨਕ ਜਗਜੀਤ ਸਿੰਘ ਸਰੋਆ, ਡੀ:ਐਸ:ਪੀ ਬਾਬਾ ਬਕਾਲਾ ਲਖਵਿੰਦਰ ਸਿੰਘ ਅਤੇ ਡੀ:ਐਸ:ਪੀ ਇਨਵੈਸਟੀਗੇਸ਼ਨ ਮਨਮੋਹਨ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸੀ ਆਈ ਏ ਸਟਾਫ ਦੇ ਸਬ ਇੰਸਪੈਕਟਰ ਹਰਪਾਲ ਸਿੰਘ ਅਤੇ ਨਾਰਕੋਟਿਕ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਥਾਣਾ ਬਿਆਸ ਦੇ ਪਿੰਡ ਲੱਧਣ ਤੋਂ ਨਾਕੇ ਦੌਰਾਨ ਇਕ ਕੈਂਟਰ ਨੰ: ਪੀਬੀ 02 ਬੀ.ਐਸ 9550 ਵਿਚੋਂ 100 ਕੈਨ ਅਲਕੋਹਲ ਜਿਨ੍ਹਾਂ ਵਿੱਚ ਪ੍ਰਤੀ ਕੈਨ 35-35 ਲੀਟਰ ਅਲਕੋਹਲ ਸੀ ਕਾਬੂ ਕੀਤਾ ਇਸ ਕੈਂਟਰ ਨਾਲ ਸ਼ਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ, ਵਾਸੀ ਝੀਤਾ ਥਾਣਾ ਚਾਟੀਵਿੰਡ, ਅੰਗਰੇਜ਼ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਰੜੀ ਕਲਾਂ, ਹਰਪ੍ਰੀਤ ਸਿੰਘ ਉਰਫ ਲਲੋ ਪੁੱਤਰ ਗੁਰਦੀਪ ਸਿੰਘ ਵਾਸੀ ਛਾਪਾਰਾਮ ਸਿੰਘ, ਮਲਕੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਛਾਪਾਰਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਕਤ ਕਥਿਤ ਦੋਸ਼ੀ ਡਿਸਟਲਰੀਆਂ ਵਿੱਚ ਵਰਤੀ ਜਾ ਰਹੀ ਅਲਕੋਹਲ ਨੂੰ ਉਨ੍ਹਾਂ ਦੇ ਟਰੱਕ ਡਰਾਈਵਰਾਂ ਦੀ ਮਿਲੀਭੁਗਤ ਨਾਲ ਕੱਢਦੇ ਸਨ ਅਤੇ ਅੱਗੇ ਦੇਸ਼ੀ ਸ਼ਰਾਬ ਬਣਾ ਕੇ ਆਮ ਲੋਕਾਂ ਵਿੱਚ ਵੇਚਦੇ ਸਨ।ਜਿਸ ਦੇ ਨਾਲ ਨਸ਼ਾ ਕਰਨ ਵਾਲੇ ਦੀ ਜਿੰਦਗੀ ਨਾਲ ਸਿੱਧਾ ਖਿਲਵਾੜ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦੀ ਸ਼ਨਾਖਤ ਉੱਤੇ ਜੀ.ਟੀ ਰੋਡ ਫੱਤੂਵਾਲ ਤੋਂ ਅਲਕੋਹਲ ਨਾਲ ਭਰੇ ਤਿੰਨ ਟੈਂਕਰ ਨੂੰ ਉਨ੍ਹਾਂ ਦੇ ਡਰਾਈਵਰਾਂ ਸਮੇਤ ਕਾਬੂ ਕੀਤਾ।ਉਨ੍ਹਾਂ ਦੱਸਿਆ ਕਿ ਉਕਤ ਟੈਂਕਰਾਂ ਵਿੱਚ ਪ੍ਰਤੀ ਟੈਂਕਰ 20 ਹਜ਼ਾਰ ਲੀਟਰ ਅਲਕੋਹਲ ਭਰੀ ਹੋਈ ਸੀ।ਇਨ੍ਹਾਂ ਡਰਾਈਵਰਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਥੂਹਾ, ਜਿਲ੍ਹਾ ਪਟਿਆਲਾ, ਅਮਰਜੀਤ ਸਿੰਘ ਵਾਸੀ ਥੂਹਾ, ਜਿਲ੍ਹਾ ਪਟਿਆਲਾ ਅਤੇ ਅਲਤਾਫ ਖਾਨ ਵਾਸੀ ਸੰਧਵਾ, ਮੱਧ ਪ੍ਰਦੇਸ਼ ਨੂੰ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਕਤ ਦੋਸੀਆਂ ਖਿਲਾਫ਼ ਆਬਕਾਰੀ ਐਕਟ ਦੀ ਧਾਰਾਵਾਂ ਤਹਿਤ ਥਾਣਾ ਬਿਆਸ ਵਿਖੇ ਕੇਸ ਦਰਜ਼ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛ ਗਿੱਛ ਲਈ ਜੂਡੀਸ਼ੀਅਲ ਰਿਮਾਂਡ ਲਿਆ ਜਾ ਰਿਹਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media