Wednesday, July 1, 2026

ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਨੇ ਲਗਾਇਆ ਹਫ਼ਤੇਵਰ ਲੰਗਰ

PPN2803201720ਫਾਜ਼ਿਲਕਾ, 28 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਸ਼ੀਤਲਾ ਮੰਦਰ ਵਿਚ ਸਥਿਤ ਬਾਬਾ ਖੇਤਰਪਾਲ ਜੀ ਦੇ ਮੰਦਰ ਵਿਚ ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਵੱਲੋਂ ਹਫ਼ਤੇਵਰ ਲੰਗਰ ਭੰਡਾਰਾ ਲਗਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਬੀਤੇ ਲਗਭਗ 7 ਵਰ੍ਹਿਆਂ ਤੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਭੰਡਾਰਾ ਲਗਾਇਆ ਜਾ ਰਿਹਾ ਹੈ। ਅੱਜ ਦੇ ਭੰਡਾਰੇ ਵਿਚ ਸੁਸਾਇਟੀ ਵੱਲੋਂ ਸ਼ਰਧਾਲੂਆਂ ਵਿਚ ਲੱਡੂ ਅਤੇ ਹੋਰ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸੁਸਾਇਟੀ ਦੇ ਵਿਨੋਦ ਖੇੜਾ, ਸੁਭਾਸ਼ ਸੇਤੀਆ, ਅਸ਼ੀਸ਼ ਸਚਦੇਵਾ, ਵਿਕੀ ਦਹੂਜਾ, ਸਦਾ ਲਾਲ, ਅਜੈ ਖੁਰਾਣਾ, ਰੋਹਿਤ ਸਚਦੇਵਾ, ਸ਼ਿਵ ਦਾਵੜਾ, ਸਾਹਿਲ ਸਚਦੇਵਾ, ਅਜੈ ਕੁਮਾਰ, ਡੀਕੇ ਕਾਠਪਾਲ, ਲੱਕੀ, ਮਨੀਸ਼ ਖੁਰਾਣਾ, ਬੱਬਲੂ ਸਚਦੇਵਾ ਅਤੇ ਹਰੀ ਓਮ ਭਠੇਜਾ ਸਮੇਤ ਹੋਰਨਾਂ ਮੈਂਬਰਾਂ ਨੇ ਸਹਿਯੋਗ ਕੀਤਾ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply