Saturday, September 12, 2026

ਰੇਤ ਚੋਰੀ ਕਰਨ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 28 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਉਪਮੰਡਲ ਦੇ ਪਿੰਡ ਕੋਠਾ ਲੁਕਮਾਨਪੁਰਾ ਵਿਚ ਰੇਤ ਚੋਰੀ ਕਰਨ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਪੱਤਰ ਵਿਚ ਕੁਲਵੰਤ ਵਰਮਾ ਮਾਈਨਿੰਗ ਅਫ਼ਸਰ ਫਾਜ਼ਿਲਕਾ ਨੇ ਦੱਸਿਆ ਕਿ 27 ਮਾਰਚ 2017 ਨੂੰ ਅਣਪਛਾਤੇ ਵਿਅਕਤੀ ਪਿੰਡ ਕੋਠਾ ਲੁਕਮਾਨਪੁਰਾ ਦੇ ਨੇੜੇ ਨਜਾਇਜ ਰੂਪ ਨਾਲ ਰੇਤ ਚੋਰੀ ਕਰ ਰਹੇ ਸਨ। ਜੋ ਏਡੀਸੀ ਵੱਲੋਂ ਬਣਾਈ ਗਈ ਟੀਮ ਵੱਲੋਂ ਰੇਡ ਕਰਨ ਤੇ ਉਕਤ ਵਿਅਕਤੀ ਮੌਕੇ ਤੇ ਟਰਾਲੀ ਛੱਡਕੇ ਭੱਜ ਗਏ ਸਨ। ਜੋ ਟਰਾਲੀ ਰੇਤਾ ਬੰਦ ਅਹਾਤਾ ਥਾਣਾ ਕਰਕੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 379 ਅਤੇ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply