Monday, August 31, 2026

ਮੁਫਤ ਆਯੂਸ਼ ਕੈਂਪ ਦੌਰਾਨ 800 ਦੇ ਕਰੀਬ ਮਰੀਜ਼ਾਂ ਨੇ ਲਿਆ ਲਾਹਾ

PPN3103201714ਧੂਰੀ, 31 ਮਾਰਚ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਮਹਾਂਵੀਰ ਮੰਦਰ ਵਿਖੇ ਲਗਾਏ ਗਏ ਮੁਫਤ ਆਯੂਸ਼ ਸਪੈਸ਼ਨ ਆਊਟ ਰੀਚ ਕੈਂਪ ਦਾ ਉਦਘਾਟਨ ਜ਼ਿਲਾ੍ਹ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਹਰਫੂਲ ਕੁਮਾਰ ਅਤੇ ਡਾ. ਰਾਜੀਵ ਕੁਮਾਰ ਜਿੰਦੀਆ ਵੱਲੋਂ ਕੀਤਾ ਗਿਆ।ਇਸ ਕੈਂਪ ਦੇ ਇੰਚਾਰਜ ਡਾ. ਰਵਿੰਦਰ ਸਿੰਘ ਅਤੇ ਰਵੀ ਕਾਂਤ ਮਦਾਨ ਨੇ ਦੱਸਿਆ ਕਿ ਇਸ ਕੈਂਪ ਵਿੱਚ ਨੈਚੁਰੋਪੈਥੀ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਵੱਖ-ਵੱਖ ਮਾਹਿਰ ਡਾਕਟਰਾਂ ਵੱਲੋਂ 825 ਦੇ ਲੱਗਪੱਗ ਮਰੀਜ਼ਾਂ ਦਾ ਮੁਫਤ ਚੈਕ ਅੱਪ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ ਹਨ।ਇਸ ਮੌਕੇ ਡਾ.ਪਰਮਜੀਤ ਕੌਰ, ਡਾ. ਮਲਕੀਤ ਸਿੰਘ, ਡਾ. ਜੈਦਕਾ ਸੰਦੀਪ, ਡਾ. ਅਮਨ ਕੌਂਸ਼ਲ, ਡਾ. ਮੁਹੰਮਦ ਅਕਮਲ, ਡਾ. ਨਮੀਤਾ ਗਰਗ, ਡਾ. ਹਰਪ੍ਰੀਤ ਸਿੰਘ ਭੰਡਾਰੀ, ਡਾ. ਰਜਨੀ, ਡਾ. ਮਹੇਸ਼ ਕੁਮਾਰ ਸ਼ਰਮਾ, ਸ਼੍ਰੀ ਯੋਗੇਸ਼ ਸ਼ਰਮਾ ਅਤੇ ਓਪੇਂਦਰ ਦੱਤ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ।ਸ਼੍ਰੀ ਮਹਾਂਵੀਰ ਮੰਦਰ ਕਮੇਟੀ ਦੇ ਆਗੂਆਂ ਸੰਜੇ ਜਿੰਦਲ, ਮਦਨ ਬਾਂਸਲ, ਤਰਸੇਮ ਲਾਲ ਅਤੇ ਚੇਤਨ ਕਾਲੀਆ ਨੇ ਇਸ ਕੈਂਪ ਵਿੱਚ ਪਹੁੰਚੇ ਡਾਕਟਰਾਂ ਨੂੰ ਪੂਰਨ ਤੌਰ `ਤੇ ਸਹਿਯੋਗ ਦਿੱਤਾ ਅਤੇ ਪਰਮਿੰਦਰ ਵਸ਼ਿਸ਼ਟ ਨੇ ਮਰੀਜ਼ਾਂ ਦੀ ਮੁਫਤ ਸ਼ੁਗਰ ਜਾਂਚ ਕੀਤੀ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply