Wednesday, March 18, 2026

ਅਮਰਿੰਦਰ ਰਾਜੌਰੀ ਗਾਰਡਨ ਹਲਕੇ `ਚ ਕਾਂਗਰਸ ਦੇ ਡੁੱਬਦੇ ਬੇੜੇ ਨੂੰ ਨਹੀਂ ਬਚਾ ਸਕਦੇ – ਸਿਰਸਾ

PPN3103201713ਨਵੀਂ ਦਿੱਲੀ, 31 ਮਾਰਚ (ਪੰਜਾਬ ਪੋਸਟ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜੌਰੀ ਗਾਰਡਨ ਹਲਕੇ ਦੀ ਜ਼ਿਮਨੀ ਚੋਣ ਵਿਚ ਕਾਂਗਰਸ ਪਾਰਟੀ ਦੇ ਡੁਬਦੇ ਬੇੜੇ ਨੂੰ ਨਹੀਂ ਬਚਾ ਸਕਦੇ ਕਿਉਂਕਿ ਹਲਕੇ ਦੇ ਲੋਕ ਇਸ ਇਲਾਕੇ ਵਿਚੋਂ ਕਾਂਗਰਸ ਨੂੰ ਸਥਾਈ ਤੌਰ `ਤੇ ਖਤਮ ਕਰਨ ਲਈ ਉਤਾਵਲੇ ਹਨ।ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਕੀਤਾ ਹੈ।ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਵੱਖ ਵੱਖ  ਹਲਕਿਆਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦੇ ਬਲਬੂਤੇ ਚੋਣ ਜਿੱਤ ਲਈ ਹੈ, ਪਰ  ਹੁਣ ਲੋਕ ਉਥੇ ਪਛਤਾ ਰਹੇ ਹਨ। ਜਦਕਿ ਦਿੱਲੀ ਵਿਚ ਹਾਲਾਤ ਵੱਖਰੇ ਹਨ ਤੇ ਇਥੇ ਲੋਕ ਕਾਂਗਰਸ ਪਾਰਟੀ ਵੱਲੋਂ ਡੇਢ ਦਹਾਕਿਆਂ ਤੱਕ ਚਲਾਈ ਸਰਕਾਰ ਸਮੇਂ ਕੀਤੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਉਸ ਤੋਂ ਅੱਕ ਚੁੱਕੇ ਹਨ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਜੁੰਡਲੀ ਇਸ ਕੌੜੀ ਸੱਚਾਈ ਤੋਂ ਜਾਣੂ ਹੈ।ਕਾਂਗਰਸ ਪਾਰਟੀ `ਤੇ ਵਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਹਲਕੇ ਤੋਂ ਬਾਹਰੋਂ ਲੋਕ ਲਿਆ ਕੇ ਕੀਤੀ ਕੈਪਟਨ ਅਮਰਿੰਦਰ ਸਿੰਘ ਦੀ ਫਲਾਪ ਸ਼ੌਅ ਰੈਲੀ ਨੇ ਪਹਿਲਾਂ ਹੀ ਇਸ ਚੋਣ ਵਿਚ ਕਾਂਗਰਸ ਦੀ ਹਾਰ ਉਪਰ ਮੋਹਰ ਲਗਾ ਦਿੱਤੀ ਹੈ।
ਸਿਰਸਾ ਨੇ ਹੋਰ ਕਿਹਾ ਕਿ ਇਕ ਪਾਸੇ ਭਾਜਪਾ ਤੇ ਅਕਾਲੀ ਦਲ ਗਠਜੋੜ ਹੈ ਜਿਸਦੀ ਕੇਂਦਰ ਸਰਕਾਰ ਦੀ ਦੋ ਸਾਲਾਂ ਤੋਂ ਵੱਧ ਦੀ ਕਾਰਗੁਜ਼ਾਰੀ ਦੀ ਬਦੌਲਤ ਐਨ. ਡੀ. ਏ. ਵੱਲੋਂ ਵੱਖ ਵੱਖ ਰਾਜਾਂ ਵਿਚ ਜਿੱਤਾਂ ਦਰਜ ਕੀਤੀਆਂ ਗਈਆਂ ਜਦਕਿ ਦੂਜੇ ਕਾਂਗਰਸ ਤੇ ਇਸਦੇ ਸਹਿਯੋਗੀ ਹਨ ਜਿਹਨਾਂ ਨੂੰ ਮੂੰਹ ਦੀ ਖਾਣੀ ਪੈ ਰਹੀ ਹੈ।ਭਾਜਪਾ ਅਕਾਲੀ ਗਠਜੋੜ ਦੇ ਉਮੀਦਵਾਰ ਨੇ ਕਿਹਾ ਕਿ ਰਾਜੌਰੀ ਗਾਰਡਨ ਹਲਕੇ ਦੇ ਲੋਕਾਂ ਨੇ ਪਹਿਲਾਂ ਹੀ ਗਠਜੋੜ ਦੇ ਹੱਕ ਵਿਚ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਇਹ ਇਕਲੌਤਾ ਗਠਜੋੜ ਹੈ ਜਿਸਦਾ ਏਜੰਡਾ ਵਿਕਾਸ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply