ਚੌਂਕ ਮਹਿਤਾ, 1 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਵੱਖ ਵੱਖ ਪਿੰਡਾਂ ਨਾਲ ਸੰਬੰਧਤ ਤਿੰਨ ਨੌਜਵਾਨ, ਜੋ ਕਿ ਪਿਛਲੇੇ ਇਕ ਸਾਲ ਤੋਂ ਨਜ਼ਾਇਜ਼ ਹੀ ਸਾਊਦੀ ਅਰਬ ਦੀ ਜ਼ੇਲ੍ਹ ਵਿੱਚ ਬੰਦ ਹਨ, ਅੱਜ ਪੂਰਾ ਸਾਲ ਬੀਤ ਜਾਣ ਪਿੱਛੋਂ ਵੀ ਉਕਤ ਨੌਜਵਾਨਾਂ ਦੀ ਉਹਨਾਂ ਦੇ ਮਾਪਿਆਂ ਤਾਈਂ ਕੋਈ ਉੱਘ ਸੁੱਘ ਨਹੀਂ ਮਿਲ ਰਹੀ।ਇਹ ਨੌਜਵਾਨ ਦੁਬਈ ਤੋਂ ਸਾਊਦੀ ਅਰਬ ਨੂੰੰ ਟਰਾਲਾ ਚਲਾਉਂਦੇ ਸਨ।
ਪੀੜਤ ਪਰਿਵਾਰਾਂ ਨੇ ਪ੍ਰੈੱਸ ਕਾਨਫਰੰਸ ਰਾਹੀਂ ਭਾਰਤ ਸਰਕਾਰ ਪਾਸੋਂ ਉਹਨਾਂ ਦੇ ਬੱਚਿਆਂ ਦੀ ਰਿਹਾਈ ਲਈ ਗੁਹਾਰ ਲਾਈ ਹੈ ਪਿੰਡ ਗੱਗੜਭਾਣਾ ਦੇ ਜੰਮਪਲ ਬਲਜਿੰਦਰ ਸਿੰਘ (25) ਪੁੱਤਰ ਜਗਤਾਰ ਸਿੰਘ ਅਤੇ ਕਰਨੈਲ ਸਿੰਘ (37) ਪੁੱਤਰ ਸ਼ਿਵ ਸਿੰਘ (ਦੋਵੇਂ ਗੱਗੜਭਾਣਾ) ਅਤੇ ਅਮਨਦੀਪ ਸਿੰਘ (30) ਪੁੱਤਰ ਪਰਮਜੀਤ ਸਿੰਘ ਰਜਾਦੇਵਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਕਰਨੈਲ ਸਿੰਘ ਗੱਗੜਭਾਣਾ ਕਰੀਬ 17-18 ਸਾਲ ਪਹਿਲਾਂ ਦੁਬਈ ਗਿਆ ਸੀ, ਬਲਜਿੰਦਰ ਸਿੰਘ 5 ਸਾਲ ਪਹਿਲਾਂ ਅਤੇ ਅਮਨਦੀਪ ਸਿੰਘ 9 ਕੁ ਸਾਲ ਪਹਿਲਾਂ ਦੁਬਈ ਗਿਆ ਸੀ, 8 ਅਪ੍ਰੈਲ 2016 ਨੂੰ ਉਹ ਦੁਬਈ ਤੋਂ ਸਾਊਦੀ ਅਰਬ ਟਰਾਲੇ ਰਾਹੀਂ ਕੰਮ ਤੇ ਜਾ ਰਹੇ ਸਨ ਕਿ ਉਥੇ ਸਾਊਦੀ ਅਰਬ ਦੀ ਪੁਲਿਸ ਨੇ ਵਾਪਿਸੀ ਮੌਕੇ ਸ਼ੱਕ ਦੇ ਆਧਾਰ `ਤੇ ਗ੍ਰਿਫਤਾਰ ਕਰ ਲਿਆ ਅਤੇ 12 ਅਪ੍ਰੈਲ ਨੂੰ ਤਿੰਨਾਂ ਨੰੁ ਨਜ਼ਾਇਜ਼ ਹੀ ਜ਼ੇਲ਼੍ਹ ਵਿੱਚ ਬੰਦ ਕਰ ਦਿੱਤਾ ਗਿਆ, ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਵੀ ਇਜਾਜਤ ਨਹੀ ਮਿਲ ਰਹੀ।ਅਮਨਦੀਪ ਸਿੰਘ ਦਾ ਇਕ ਲੜਕਾ (ਢਾਈ ਸਾਲ) ਅਤੇ ਕਰਨੈਲ ਸਿੰਘ ਦੇ ਦੋ ਬੱਚੇ ਹਨ, ਜਦਕਿ ਬਲਜਿੰਦਰ ਸਿੰਘ ਅਜੇ ਕੁਆਰਾ ਹੈ। ਉਹਨਾਂ ਦੇ ਜ਼ੇਲ੍ਹ ਵਿੱਚ ਬੰਦ ਹੋਣ ਦੀ ਖਬਰ ਉਹਨਾਂ ਦੇ ਦੋਸਤ ਜੋ ਸਾਊਦੀ ਅਰਬ ਰਹਿੰਦੇ ਹਨ, ਰਾਹੀਂ ਮਿਲੀ ਹੈ ।
ਪੀੜਤ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇਸ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਐਮ.ਪੀ ਰਣਜੀਤ ਸਿੰਘ ਬ੍ਰਹਮਪੁਰਾ ਤੇ ਐਮ.ਪੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਸਾਰੀ ਜਾਣਕਾਰੀ ਦੇ ਚੁੱਕੇ ਹਨ । ਪੀੜਤ ਪਰਿਵਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਊਦੀ ਅਰਬ ਦੀ ਅੰਬੈਸੀ ਨਾਲ ਗੱਲਬਾਤ ਕਰਕੇ ਉਹਨਾਂ ਦੇ ਬੱਚਿਆਂ ਦੀ ਰਿਹਾਈ ਲਈ ਠੋਸ ਉਪਰਾਲੇ ਕਰਨ, ਤਾਂ ਜੋ ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media