Tuesday, November 24, 2026

5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਪੋਲੀਓ ਬੂੰਦਾਂ

ਧੂਰੀ, 2 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)- ਪੋਲੀਓ ਮੁਕਤ ਦੇਸ਼ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋ ਐਸ.ਐਮ.ਓ ਡਾ. ਕਰਨੈਲ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ  ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।PPN0204201703 ਇਸੇ ਲੜੀ ਵਿੱਚ ਸਰਬ ਭਾਰਤੀਯ ਸੇਵਾ ਸੰਮਤੀ ਧੂਰੀ ਵੱਲੋ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗੁਵਾਈ ਹੇਠ ਸਥਾਨਕ ਐਸ.ਡੀ ਸਕੂਲ ਵਿਖੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਜਿਸ ਵਿੱਚ ਡਾ. ਗੋਰਵ ਮਲਿਕ, ਡਾ. ਸੁਮਿੱਤ, ਸੰਜੇ ਸਿੰਗਲਾ, ਸੰਦੀਪ ਜਿੰਦਲ, ਗਿਆਨ ਚੰਦ ਮਿੱਤਲ, ਦੀਪਕ ਗੋਇਲ, ਸ਼ੀਤਲ ਅੱਗਰਵਾਲ, ਟੇਕ ਬਹਾਦਰ, ਪਰਮਜੀਤ ਕੋਰ ਆਦਿ ਵੀ  ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸੇ ਦੋਰਾਨ ਸੇਵਾ ਸੰਮਤੀ ਧੂਰੀ ਵੰਲੋ ਮਹਾਸ਼ਾ ਪ੍ਰਤਿੱਗਿਆ ਪਾਲ ਦੀ ਅਗੁਵਾਈ ਹੇਠ ਸਥਾਨਕ ਮੰਗਲਾ ਆਸ਼ਰਮ ਵਿਖੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਮੋਕੇ ਡਾ. ਸੁਖਵੀਰ ਈ.ਐਨ.ਟੀ, ਵਿਸ਼ਾਖਾ ਸਿੰਘ, ਰਾਕੇਸ਼ ਕੁਮਾਰ, ਆਸ਼ਾ ਵਰਕਰ, ਦਵਿੰਦਰ ਸਿੰਘ ਆਦਿ ਵੀ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply