ਧੂਰੀ, 2 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)- ਪੋਲੀਓ ਮੁਕਤ ਦੇਸ਼ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵੱਲੋ ਐਸ.ਐਮ.ਓ ਡਾ. ਕਰਨੈਲ ਸਿੰਘ ਦੀ ਅਗਵਾਈ ਹੇਠ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ 0 ਤੋ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।
ਇਸੇ ਲੜੀ ਵਿੱਚ ਸਰਬ ਭਾਰਤੀਯ ਸੇਵਾ ਸੰਮਤੀ ਧੂਰੀ ਵੱਲੋ ਪ੍ਰਧਾਨ ਖਰੈਤੀ ਰਾਮ ਬਾਂਸਲ ਦੀ ਅਗੁਵਾਈ ਹੇਠ ਸਥਾਨਕ ਐਸ.ਡੀ ਸਕੂਲ ਵਿਖੇ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਜਿਸ ਵਿੱਚ ਡਾ. ਗੋਰਵ ਮਲਿਕ, ਡਾ. ਸੁਮਿੱਤ, ਸੰਜੇ ਸਿੰਗਲਾ, ਸੰਦੀਪ ਜਿੰਦਲ, ਗਿਆਨ ਚੰਦ ਮਿੱਤਲ, ਦੀਪਕ ਗੋਇਲ, ਸ਼ੀਤਲ ਅੱਗਰਵਾਲ, ਟੇਕ ਬਹਾਦਰ, ਪਰਮਜੀਤ ਕੋਰ ਆਦਿ ਵੀ ਵਿਸ਼ੇਸ਼ ਤੋਰ ਤੇ ਹਾਜਰ ਸਨ। ਇਸੇ ਦੋਰਾਨ ਸੇਵਾ ਸੰਮਤੀ ਧੂਰੀ ਵੰਲੋ ਮਹਾਸ਼ਾ ਪ੍ਰਤਿੱਗਿਆ ਪਾਲ ਦੀ ਅਗੁਵਾਈ ਹੇਠ ਸਥਾਨਕ ਮੰਗਲਾ ਆਸ਼ਰਮ ਵਿਖੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ।ਇਸ ਮੋਕੇ ਡਾ. ਸੁਖਵੀਰ ਈ.ਐਨ.ਟੀ, ਵਿਸ਼ਾਖਾ ਸਿੰਘ, ਰਾਕੇਸ਼ ਕੁਮਾਰ, ਆਸ਼ਾ ਵਰਕਰ, ਦਵਿੰਦਰ ਸਿੰਘ ਆਦਿ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media