Thursday, June 11, 2026

ਸੜਕ ਐਕਸੀਡੈਂਟ ਦੌਰਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਵਾਲ-ਵਾਲ ਬਚੇ

PPN0304201713
ਜੰਡਿਆਲਾ, 3 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸੜਕਾਂ ਤੇ ਅਵਾਰਾ ਪਸ਼ੂਆਂ ਕਰਕੇ ਵਾਪਰ ਰਹੇ ਹਾਦਸਿਆ ਦੌਰਾਨ ਹਰ ਸਾਲ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ।ਅਜਿਹਾ ਕੁੱਝ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਸਮੇਤ ਹੋਰ ਸਿੰਘਾਂ ਨਾਲ ਵਾਪਰਿਆ, ਜਦ ਸੜਕ ਹਾਦਸੇ ਵਿੱਚ ਉਹ ਵਾਲ-ਵਾਲ ਬਚ ਗਏ।ਮਿਲੀ ਜਾਣਕਾਰੀ ਅਨੁਸਾਰ ਫ਼ੈਡਰੇਸ਼ਨ ਆਗੂ ਕੱਲ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਸਮਾਗਮ `ਚ ਕਥਾ ਪ੍ਰਚਾਰ ਦੀ ਹਾਜਰੀ ਭਰਨ ਜੱਥੇ ਸਮੇਤ ਜਾ ਰਹੇ ਸਨ।ਅਚਾਨਕ ਗੱਡੀ ਦੇ ਅੱਗੇ ਡੰਗਰ ਆ ਗਿਆ, ਜਿਸ ਨੂੰ ਬਚਾਉਂਦੇ-ਬਚਾਉਂਦੇ ਉਹਨਾਂ ਦੀ ਸਵਿਫ਼ਟ ਗੱਡੀ ਸੱਜੇ ਹੱਥ ਰਿਕਸ਼ੇ ਨਾਲ ਟੱਕਰਾ ਚੱਲੀ ਸੀ, ਪਰ ਸਿੰਘਾਂ ਨੇ ਕੰਟਰੋਲ ਤੋਂ ਬਾਹਰ ਹੋਈ ਗੱਡੀ ਨੂੰ ਕੱਟ ਮਾਰ ਕੇ ਉਸ ਨੂੰ ਬਚਾ ਲਿਆ ਤੇ ਤੇਜੀ `ਚ ਗੱਡੀ ਸੜਕ ਤੋਂ ਉਤਰ ਕੇ ਦਰੱਖਤ ਨਾਲ ਜਾ ਵੱਜੀ। ਰਈਆ ਨੇੜੇ ਜਲੰਧਰ ਰੋਡ `ਤੇ ਹੋਏ ਹਾਦਸੇ ਤੋਂ ਬਾਅਦ ਇੰਜਣ ਚੋਂ ਧੂੰਆ ਨਿਕਲਦਾ ਰਿਹਾ ਤੇ ਗੱਡੀ ਦਾ ਬੋਨਟ, ਰੇਡੀਏਟਰ, ਏ.ਸੀ, ਬੰਪਰ ਆਦਿ ਟੁੱਟ ਗਿਆ, ਪਰ ਗੱਡੀ ਚ ਸਵਾਰ ਭਾਈ ਬਲਵੰਤ ਸਿੰਘ ਗੋੋਪਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਗਿਆਨੀ ਸਿਮਰਨਜੀਤ ਸਿੰਘ ਮਾਨ, ਭਾਈ ਹਰਪ੍ਰੀਤ ਸਿੰਘ ਬੰਟੀ ਤੇ ਭਾਈ ਪ੍ਰਭਜੋਤ ਸਿੰਘ ਦਾ ਜਾਨੀ  ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਫ਼ੈਡਰੇਸ਼ਨ ਆਗੂਆਂ ਸਮੇਤ ਜੱਥਾ ਚੜ੍ਹਦੀ ਕਲਾ `ਚ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply