ਅੰਮ੍ਰਿਤਸਰ, 3 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਖਾਸਾ ਵਿਖੇ ਹੋਈ 4 ਤੋਂ 14 ਫਰਵਰੀ ਤੱਕ ਹੋਈ ਆਰਮੀ ਭਰਤੀ ਰੈਲੀ ਦੌਰਾਨ ਮਿਲਟਰੀ ਹਸਪਤਾਲ ਲਈ ਰੈਫਰ ਕੀਤੇ ਗਏ ਅਤੇ ਮੈਡੀਕਲ ਮੁਆਇਨੇ ’ਚ ਫਿੱਟ ਹੋਏ ਯੁਵਕਾਂ ਦੀ 30-4-2017 ਦਿਨ ਐਤਵਾਰ ਨੂੰ ਹੋ ਰਹੀ ਲਿਖਤੀ ਪ੍ਰੀਖਿਆ ਚੋਂ ਸਫ਼ਲਤਾ ਹਾਸਲ ਕਰਨ ਹਿੱਤ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ 5-4-2017 ਤੋਂ ਸੀ-ਪਾਈਟ ਕੈਂਪ ਰਣੀਕੇ ਆਈ ਟੀ ਆਈ ਵਿਖੇ ਸ਼ੁਰੂ ਕੀਤੀਆਂ ਜਾਣਗੀਆਂ। ਖਾਣਾ, ਰਿਹਾਈਸ਼, ਪੜ੍ਹਾਈ ਬਿਲਕੁਲ ਮੁਫ਼ਤ ਸਹੂਲਤਾਂ ਦਿੱਤੀਆਂ ਜਾਣਗੀਆਂ। ੲਹ ਜਾਣਕਾਰੀ ਦਿੰਦੇ ਰਵਿੰਦਰ ਸਿੰਘ ਲਹਿਰੀ ਇੰਚਰਾਜ ਸੀ-ਪਾਈਟ ਨੇ ਦੱਸਿਆ ਕਿ ਕੈਂਪ ਵਿੱਚ ਆਉਣ ਵਾਸਤੇ ਆਰ.ਸੀ ਦੀ ਫੋਟੋ ਕਾਪੀ, ਦੋ ਫੋਟਵਾਂ, 10ਵੀਂ ਕਲਾਸ ਦੀ ਸਰਟੀਫਿਕੇਟ ਦੀ ਫੋਟੋਕਾਪੀ ਲੈਕੇ ਆਉਣਗੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media