ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਹਿੰਦ-ਪਾਕਿ ਦੀ ਖਾਲੜਾ ਸਰਹੱਦ ‘ਤੇ ਤੈਨਾਤ ਬੀ.ਐਸ.ਐਫ ਦੀ 87 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵਲੋਂ ਆਈ 15 ਕਿਲੋਗ੍ਰਾਮ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤ 75 ਕਰੋੜ ਰੁਪਏ ਦੱਸੀ ਜਾਂਦੀ ਹੈ।ਸੂਚਨਾ ਅਨੁਸਾਰ ਪਾਕਿਸਤਾਨੀ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਵਾਪਸ ਪਾਕਿਸਤਾਨ ਵੱਲ ਨੂੰ ਫਰਾਰ ਹੋ ਗਏ। 
ਇਸ ਮੌਕੇ ਬੀ.ਐਸ.ਐਫ 87 ਬਟਾਲੀਅਨ ਦੇ ਇੰਸਪੈਕਟਰ ਮੁਕੇਸ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2-3 ਵਜੇ ਦੇ ਦਰਮਿਆਨ ਖਾਲੜਾ ਬਾਰਡਰ ਨੇੜੇ ਪਿੰਡ ਥੇਹ ਕਲਾ ਵਿਖੇ ਪਾਕਿਸਤਾਨ ਵਲੋਂ ਆਏ ਕੁੱਝ ਤਸਕਰਾਂ ਨੇ ਹੈਰੋਇਨ ਦੇ ਪੈਕਟ ਭਾਰਤੀ ਇਲਾਕੇ ਵੱਲ ਸੁੱਟਣੇ ਸ਼ੁਰੂ ਕੀਤੇ ਤਾਂ ਡਿਊਟੀ ‘ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਨਾਂ ਨੂੰ ਲਲਕਾਰਿਆਂ ਤਾਂ ਤਸਕਰਾਂ ਨੇ ਜੁਵਾਨਾਂ ‘ਤੇ ਗੋਲੀਆ ਚਲਾਈਆਂ ਅਤੇ ਬੀ.ਐਸ.ਐਫ ਦੇ ਜਵਾਨਾਂ ਵਲੋਂ ਵੀ ਫਾਇਰ ਕੀਤੇ ਗਏ।ਪਰ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਫਰਾਰ ਹੋ ਗਏ।ਜਦ ਸਵੇਰ ਸਮੇਂ ਬੀ.ਐਸ.ਐਫ ਵੱਲੋਂ ਇਲਾਕੇ ਦੀ ਸਰਚ ਕੀਤੀ ਤਾਂ 15 ਪੈਕਟ ਹੈਰੋਇਨ ਦੇ ਬਰਾਮਦ ਹੋਏ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media