ਅੰਮ੍ਰਿਤਸਰ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਆਖਿਆ ਹੈ ਕਿ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ। ਮਾਣਕਪੁਰਾ, ਤਰਨ ਤਾਰਨ ਅਤੇ ਮੁਕਤਸਰ ਨੇੜੇ ਹੋਈਆਂ ਘਟਨਾਵਾਂ ਨਾਲ ਹਰ ਸਿੱਖ ਦਾ ਹਿਰਦਾ ਤੜਫ ਉਠਿਆ ਹੈ ਕਿ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਣ ਦੇ ਬਾਵਜੂਦ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਰਹਿਣ ਦੀ ਹਾਜਰੀ ਨੂੰ ਯਕੀਨੀ ਨਹੀਂ ਬਣਾ ਸਕੇ।ਜਿਸ ਕਰਕੇ ਇਹ ਘਟਨਾਵਾਂ ਰੁਕਣ ਵਿਚ ਨਹੀਂ ਆ ਰਹੀਆਂ।ਇਹ ਕਿਸੇ ਸਾਜਿਸ਼ ਦੇ ਤਹਿਤ ਹੀ ਬੇਅਦਬੀਆਂ ਹੋ ਰਹੀਆਂ ਹਨ।ਇਸ ਵਿਚ ਸਮੇਂ ਦੀਆਂ ਸਰਕਾਰਾਂ ਵੀ ਅਸਫਲ ਹਨ ਅਤੇ ਅਸੀਂ ਵੀ ਦੋਸ਼ੀ ਹਾਂ।
ਜਥੇਦਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਖ਼ਤ ਹਦਾਇਤ ਕੀਤੀ ਜਾਂਦੀ ਹੈ ਕਿ ਗੁਰੂ-ਘਰ ਦੀ ਸੇਵਾ ਕਰਨ ਲਈ ਚੰਗੇ ਵਿਦਿਵਾਨ, ਪੜੇ ਲਿਖੇ ਅੰਮ੍ਰਿਤਧਾਰੀ ਗ੍ਰੰਥੀ ਸਿੰਘ ਹੀ ਰੱਖੇ ਜਾਣ ਅਤੇ ਚੰਗੀ ਤਨਖਾਹ ਦਿੱਤੀ ਜਾਵੇ ਅਤੇ ਗ੍ਰੰਥੀ ਸਿੰਘਾਂ ਦੇ ਪਰਿਵਾਰ ਵੀ ਅੰਮ੍ਰਿਤਧਾਰੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਬੰਧਕ ਕਮੇਟੀਆਂ ਜਾਂ ਪੰਚਾਇਤਾਂ ਗੁਰੂ-ਘਰ ਵਿਚ ਪਹਿਰਾ ਦੇਣ ਵਾਲੇ ਵਿਅਕਤੀਆਂ ਦੇ ਨਾਮ, ਐਡਰੈਸ ਲਿਖ ਕੇ ਲਿਸਟਾ ਬਣਾ ਕੇ ਬੋਰਡ ਉਪਰ ਲਗਾਉਣ ਅਤੇ ਹਰ ਗੁਰੂ-ਘਰ ਵਿਚ ਲੰਗਰ ਦੇ ਨਾਲ 2-4 ਆਏ ਯਾਤਰੀਆਂ ਲਈ ਮੰਜੇ-ਬਿਸਤਰੇ ਸਮੇਤ ਰਿਹਾਇਸ਼ ਦਾ ਪ੍ਰਬੰਧ ਵੀ ਹੋਣਾ ਜਰੂਰੀ ਹੈ।ਸਿੰਘ ਸਾਹਿਬ ਜੀ ਨੇ ਕਿਹਾ ਕਿ ਜੇਕਰ ਗੁਰੂ-ਘਰਾਂ ਵਿਚ ਗ੍ਰੰਥੀ ਜਾਂ ਪ੍ਰਬੰਧਕ ਕਮੇਟੀਆਂ ਦੀ ਅਣਗਹਿਲੀ ਕਾਰਨ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤਾਂ ਉਥੇ ਮੁੜ ਪਾਵਨ ਸਰੂਪ ਨਹੀਂ ਦਿੱਤੇ ਜਾਣਗੇ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਇਹ ਮਤਾ ਵੀ ਪਾਸ ਹੋਇਆ ਹੈ। ਚਾਹੀਦਾ ਇਹ ਹੈ ਕਿ ਗੁਰੂ-ਘਰ ਵਿਚ ਲੜੀਵਾਰ ਸਰੂਪ ਪ੍ਰਕਾਸ਼ ਕੀਤੇ ਜਾਣ ਤਾਂ ਕਿ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਿੰਘ ਗੁਰਬਾਣੀ ਦੀ ਸੰਥਿਆ ਲੈ ਕੇ ਹੀ ਸੇਵਾ ਕਰਨ। ਗ੍ਰੰਥੀ ਸਿੰਘ ਕਿਸੇ ਟਕਸਾਲ ਜਾਂ ਪ੍ਰਵਾਨਿਤ ਮਿਸ਼ਨਰੀ ਕਾਲਜਾਂ ਤੋਂ ਪੜੇ ਹੋਣੇ ਚਾਹੀਦੇ ਹਨ। ਗ੍ਰੰਥੀ ਸਿੰਘ ਦੀ ਰਿਹਾਇਸ਼ ਤੇ ਲੰਗਰ ਪਾਣੀ ਦਾ ਪ੍ਰਬੰਧ ਕਮੇਟੀ ਕਰੇ ਅਤੇ ਜਿਸ ਨਾਲ ਗ੍ਰੰਥੀ ਸਿੰਘ ਗੁਰੂ-ਘਰ ਹਾਜਰ ਰਹਿ ਕੇ ਗੁਰਬਾਣੀ ਤੇ ਗੁਰਮਤਿ ਦਾ ਪ੍ਰਚਾਰ ਕਰੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media