Tuesday, August 4, 2026

ਬੀ.ਐਸ.ਐਫ ਨੇ 15 ਪੈਕਟ ਹੈਰੋਇਨ ਕੀਤੀ ਬਰਾਮਦ

ਭਿੱਖੀਵਿੰਡ / ਖਾਲੜਾ 5 ਅਪ੍ਰੈਲ (ਕੰਬੋਕੇ, ਭਾਟੀਆ) – ਹਿੰਦ-ਪਾਕਿ ਦੀ ਖਾਲੜਾ ਸਰਹੱਦ ‘ਤੇ ਤੈਨਾਤ ਬੀ.ਐਸ.ਐਫ ਦੀ 87 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵਲੋਂ ਆਈ 15 ਕਿਲੋਗ੍ਰਾਮ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜਾਰ ਵਿਚ ਕੀਮਤ 75 ਕਰੋੜ ਰੁਪਏ ਦੱਸੀ ਜਾਂਦੀ ਹੈ।ਸੂਚਨਾ ਅਨੁਸਾਰ ਪਾਕਿਸਤਾਨੀ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਵਾਪਸ ਪਾਕਿਸਤਾਨ ਵੱਲ ਨੂੰ ਫਰਾਰ ਹੋ ਗਏ। PPN0504201702
ਇਸ ਮੌਕੇ ਬੀ.ਐਸ.ਐਫ 87 ਬਟਾਲੀਅਨ ਦੇ ਇੰਸਪੈਕਟਰ ਮੁਕੇਸ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ 2-3 ਵਜੇ ਦੇ ਦਰਮਿਆਨ ਖਾਲੜਾ ਬਾਰਡਰ ਨੇੜੇ ਪਿੰਡ ਥੇਹ ਕਲਾ ਵਿਖੇ ਪਾਕਿਸਤਾਨ ਵਲੋਂ ਆਏ ਕੁੱਝ ਤਸਕਰਾਂ ਨੇ ਹੈਰੋਇਨ ਦੇ ਪੈਕਟ ਭਾਰਤੀ ਇਲਾਕੇ ਵੱਲ ਸੁੱਟਣੇ ਸ਼ੁਰੂ ਕੀਤੇ ਤਾਂ ਡਿਊਟੀ ‘ਤੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਨਾਂ ਨੂੰ ਲਲਕਾਰਿਆਂ ਤਾਂ ਤਸਕਰਾਂ ਨੇ ਜੁਵਾਨਾਂ ‘ਤੇ ਗੋਲੀਆ ਚਲਾਈਆਂ ਅਤੇ ਬੀ.ਐਸ.ਐਫ ਦੇ ਜਵਾਨਾਂ ਵਲੋਂ ਵੀ ਫਾਇਰ ਕੀਤੇ ਗਏ।ਪਰ ਤਸਕਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਫਰਾਰ ਹੋ ਗਏ।ਜਦ ਸਵੇਰ ਸਮੇਂ ਬੀ.ਐਸ.ਐਫ ਵੱਲੋਂ ਇਲਾਕੇ ਦੀ ਸਰਚ ਕੀਤੀ ਤਾਂ 15 ਪੈਕਟ ਹੈਰੋਇਨ ਦੇ ਬਰਾਮਦ ਹੋਏ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …

Leave a Reply