Saturday, June 27, 2026

ਪੁਲਿਸ ਨੇ ਕੀਤੀ ਲਾਟਰੀ ਕਾਊਂਟਰਾਂ ਤੇ ਛਾਪੇਮਾਰੀ – ਚਾਰ ਖਿਲਾਫ ਮਾਮਲਾ ਦਰਜ

ਮਾਲੇਰਕੋਟਲਾ (ਸੰਦੌੜ), 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਦੇ ਮੰਤਵ ਨਾਲ ਸਖਤੀ ਨਾਲ ਸ਼ਿਕੰਜਾ ਕਸਣਾ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਚੱਲਦਿਆਂ ਬੀਤੀ ਦੇਰ ਰਾਤ ਥਾਣਾ ਮੁੱਖੀ ਇੰਸਪੈਕਟਰ ਜਗਵੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਲਾਟਰੀ ਕਾਊਂਟਰਾਂ ਤੇ ਛਾਪੇਮਾਰੀ ਕਰਕੇ ਜਿਥੇ ਚਾਰ ਵਿਅਕਤੀਆਂ ਨੂੰ ਹਜ਼ਾਰਾਂ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ ਓਥੇ ਹੀ ਇੱਕ ਨਸ਼ਾ ਤਸਕਰ ਨੂੰ ਅਫੀਮ ਸਣੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ਅਬਦੁੱਲ ਰਸ਼ੀਦ ਪੁੱਤਰ ਨੂਰ ਮੁਹੰਮਦ ਵਾਸੀ ਮੁਹੱਲਾ ਭੁੰਮਸੀ ਨੂੰ 2500 ਰੁਪਏ, ਰਾਜੇਸ਼ ਕੁਮਾਰ ਪੁੱਤਰ ਚੰਦਰ ਪ੍ਰਕਾਸ਼ ਵਾਸੀ ਧੂਰੀ ਨੂੰ 5520 ਰੁਪਏ, ਸੁਨੀਲ ਕੁਮਾਰ ਪੁੱਤਰ ਰਮੇਸ਼ ਕੁਮਾਰ ਸ਼ਾਸਤਰੀ ਨਗਰ ਨੂੰ 2160 ਰੁਪਏ ਤੇ ਵਿਜੇ ਭਾਰਤੀ ਪੁੱਤਰ ਕਮਲਜੀਤ ਸਿੰਘ ਵਾਸੀ ਧੂਰੀ ਨੂੰ 5300 ਰੁਪਏ ਦੀ ਨਕਦੀ ਬਰਾਮਦ ਕਰਕੇ ਗੈਂਬਲਿੰਗ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ ਜਦ ਕਿ ਨਸ਼ਾ ਤਸਕਰ ਪ੍ਰਦੀਪ ਕੁਮਾਰ ਉਰਫ ਪਿੰਕੀ ਪੁੱਤਰ ਪ੍ਰੇਮ ਚੰਦ ਵਾਸੀ ਤੱਖਰ ਕਲਾਂ ਨੂੰ 100 ਗਰਾਮ ਅਫੀਮ ਸਣੇ ਗ੍ਰਿਫਤਾਰ ਕਰਕੇ ਧਾਰਾ 18/61/85 ਤਹਿਤ ਮਾਮਲਾ ਦਰਜ ਕੀਤਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply