Tuesday, November 24, 2026

ਤੇਜ਼ ਹਵਾ ਤੇ ਝੱਖੜ ਨੇ ਵਿਛਾ ਦਿੱਤੀ ਕਣਕ, ਬੱਲੀਆਂ ‘ਚੋਂ ਵੀ ਕਿਰ ਰਹੇ ਨੇ ਦਾਣੇ

PPN0504201706ਸੰਦੌੜ, 5 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਵਿੱਚ ਮੌਸਮ ਵਿੱਚ ਆਏ ਇੱਕ ਦਮ ਬਦਲਾਅ ਨਾਲ ਕਿਸਾਨਾਂ ਲਈ ਪਰੇਸ਼ਾਨੀ ਖੜੀ ਹੋ ਗਈ ਹੈ। ਕੱਲ ਤੋਂ ਹੀ ਸੂਬੇ ਵਿੱਚ ਕਈ ਥਾਂਵਾ ਉੱਤੇ ਚੱਲ ਰਹੀ ਤੇਜ ਹਵਾ ਤੇ ਝੱਖੜ ਨਾਲ ਕਣਕ ਦੀ ਫਸਲ ਵਿਛ ਗਈ ਹੈ। ਹਵਾਵਾਂ ਤੇ ਝੱਖੜ ਨਾਲ ਨਾਲ ਕਣਕ ਦੀਆਂ ਬੱਲੀਆਂ ਆਪਸ ਵਿੱਚ ਟਕਰਾਉਣ ਨਾਲ ਦਾਣੇ ਕਿਰ ਰਹੇ ਹਨ। ਜਿਸ ਨਾਲ ਫਸਲ ਦੇ ਝਾੜ ਉੱਤੇ ਫਰਕ ਪੈਂਦਾ ਹੈ। ਇਸ ਦੇ ਨਾਲ ਕਿਤੇ-ਕਿਤੇ ਹਲਕੀ ਬਾਰਸ਼ ਹੋਈ ਹੈ। ਇੰਨਾ ਹੀ ਨਹੀਂ ਹਾਲੇ ਮੌਸਮ ਵਿਭਾਗ ਵੱਲੋਂ 5 ਤੇ 6 ਅਪ੍ਰੈਲ ਨੂੰ ਪੰਜਾਬ ਵਿੱਚ ਬਾਰਸ਼ ਹੋਣ ਸੰਭਾਵਾਨਾ ਵੀ ਕਣਕ ਲਈ ਨੁਕਸਾਨਦੇਹ ਹੋ ਸਕਦਾ ਹੈ। ਮੌਸਮ ਵਿਗੜਨ ਨਾਲ ਵਾਢੀ ਵੀ ਲੇਟ ਹੋਵੇਗੀ। ਮੌਸਮ ਵਿਭਾਗ ਦੇ ਅਨੁਸਾਰ ਅੱਜ ਵੀ ਹਲਕੀ ਤੋਂ ਦਰਮਿਆਨੀ ਬਾਰਸ਼ ਤੇ ਤੇਜ਼ ਹਵਾ ਦੇ ਆਸਾਰ ਬਣੇ ਹੋਏ ਹਨ। ਉਸ ਤੋਂ ਬਾਅਦ ਮੌਸਮ ਵਿੱਚ ਨਿਖ਼ਾਰ ਆ ਜਾਵੇਗਾ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply