ਅੰਮਿ੍ਤਸਰ 5 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਧਰਮ ਅਤੇ ਜਾਤ-ਪਾਤ ਤੋਂ ਉਪਰ ਉਠ ਕੇ ਸੇਵਾ ਕਾਰਜਾਂ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੀ ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਰਜਿ: ਅੰਮਿ੍ਰਤਸਰ ਦੁਆਰਾ ਜ਼ਿਲਾ ਕਚਿਹਰੀ ਵਿਖੇ ਠੰਡੇ ਪਾਣੀ ਦੀ ਛਬੀਲ ਸਥਾਪਿਤ ਕੀਤੀ ਗਈ, ਜਿਸ ਦਾ ਉਦਘਾਟਨ ਕਮਲਦੀਪ ਸਿੰਘ ਸੰਘਾ, ਡਿਪਟੀ ਕਮਿਸ਼ਨਰ, ਅੰਮਿ੍ਤਸਰ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਸਮੇਂ ਡੀ.ਸੀ ਸੰਘਾ ਨੇ ਕਿਹਾ ਕਿ ਸੇਵਾ ਦਾ ਇਹ ਕੰਮ ਜਿਥੇ ਮਨੁੱਖਤਾ ਦੀ ਭਲਾਈ ਦਾ ਕਾਰਜ਼ ਹੈ ਉਥੇ ਇਹ ਦੂਸਰਿਆਂ ਨੂੰ ਵੀ ਸੇਵਾ ਭਾਵਨਾ ਲਈ ਪ੍ਰੇਰਿਤ ਕਰਦਾ ਹੈ ਅਤੇ ਆਸ ਕਰਦੇ ਹਾਂ ਕਿ ਹੋਰ ਲੋਕ ਵੀ ਇਸ ਸੁਸਾਇਟੀ ਦੇ ਕੰਮ ਤੋਂ ਪ੍ਰੇਰਨਾ ਲੈ ਕੇ ਸਮਾਜ ਸੇਵਾ ਦੇ ਖੇਤਰ ਵਿੱਚ ਅਗਵਾਈ ਕਰਨਗੇ। ਡਿਪਟੀ ਕਮਿਸ਼ਨਰ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਉਪਰ ਛਬੀਲ ਦੀ ਉਸਾਰੀ ਦਾ ਖ਼ਰਚਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਕੀਤਾ ਗਿਆ, ਜਿਸ ਵਿਚ ਆਧੁਨਿਕ ਢੰਗ ਨਾਲ ਠੰਡਾ ਸਵੱਛ ਪਾਣੀ ਪਿਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਅਤੇ ਪ੍ਰਧਾਨ ਪ੍ਰੋ: ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਅਨੁਭਵ ਕੀਤਾ ਗਿਆ ਕਿ ਕਚਿਹਰੀ ਵਿਖੇ ਆਮ ਲੋਕਾਂ ਨੂੰ ਖਾਸਤੌਰ ਤੇ ਗਰਮੀਆਂ ਵਿੱਚ ਪੀਣ ਦੇ ਪਾਣੀ ਦੀ ਬਹੁਤ ਦਿੱਕਤ ਪੇਸ਼ ਆ ਰਹੀ ਸੀ। ਸੁਸਾਇਟੀ ਵੱਲੋਂ ਭਾਈ ਘਨਈਆ ਜੀ ਦੇ ਦੱਸੇ ਮਾਰਗ ਤੇ ਚਲਦਿਆਂ ਹਰੇਕ ਨੂੰ ਪਾਣੀ ਪਿਲਾਉਣ ਦਾ ਮਿਸ਼ਨ ਲੈ ਕੇ ਇਹ ਛਬੀਲ ਸ਼ੁਰੂ ਕੀਤੀ ਗਈ ਹੈ। ਉਨਾਂ ਡਿਪਟੀ ਕਮਿਸ਼ਨਰ ਵੱਲੋਂ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ। ਇਥੇ ਵਰਣਨਯੋਗ ਹੈ ਕਿ ਇਹ ਸੁਸਾਇਟੀ ਇਸ ਸਮੇਂ ਲੋੜਵੰਦ ਅਤੇ ਗਰੀਬ ਰੋਗੀਆਂ ਲਈ 21 ਸੇਵਾ ਕਾਰਜ ਕਰ ਰਹੀ ਹੈ ਜਿਨਾਂ ਵਿਚ 2 ਹਸਪਤਾਲ, 4 ਡਿਸਪੈਂਸਰੀਆਂ, 2 ਫਿਜ਼ੀਓਥੈਰੇਪੀ ਸੈਂਟਰ, 1 ਮੋਬਾਇਲ ਡਿਸਪੈਂਸਰੀ ਵੈਨ ਅਤੇ 1 ਐਂਬੂਲੈਂਸ ਕਮ ਅੰਤਿਮ ਯਾਤਰਾ ਵੈਨ ਸ਼ਾਮਿਲ ਹਨ।
ਇਸ ਮੌਕੇ ਤੇ ਸਰੂਪ ਸਿੰਘ ਆਈ ਜੀ ਰਿਟਾ, ਡਾ: ਹਰਦਾਸ ਸਿਘ ਸੰਧੂ, ਜਸਬੀਰ ਸਿੰਘ ਸੇਠੀ ਜਨਰਲ ਸਕੱਤਰ, ਸੁਰਿੰਦਰ ਸਿੰਘ ਵਿੱਤ ਸਕੱਤਰ, ਜੋਗਿੰਦਰ ਸਿੰਘ ਟੰਡਨ, ਗੁਰਬਖਸ਼ ਸਿੰਘ ਬੱਗਾ ਪ੍ਰੈਸ ਸਕੱਤਰ, ਇੰਜ: ਦਰਸ਼ਨ ਸਿੰਘ ਚਾਨੀ ਸਾਬਕਾ ਪ੍ਰਧਾਨ, ਸ੍ਰੀ ਪਵਨ ਕੁਮਾਰ, ਧਰਮ ਬੀਰ ਸਿੰਘ ਚੀਫ਼ ਐਡਵਾਈਜ਼ਰ, ਚਰਨਜੀਤ ਸਿੰਘ ਵਾਲੀਆ, ਇੰਜ: ਇੰਦਰਜੀਤ ਸਿੰਘ, ਭਾਈ ਜਸਬੀਰ ਸਿੰਘ, ਭੁਪਿੰਦਰ ਸਿੰਘ, ਮਨਿੰਦਰ ਸਿੰਘ, ਹਰਜੀਤ ਸਿੰਘ, ਸ੍ਰੀ ਮੁੰਨੀ ਲਾਲ, ਗੁਰਮੀਤ ਸਿੰਘ, ਕਰਤਾਰ ਸਿੰਘ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media