ਚੌਕ ਮਹਿਤਾ, 5 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ ਪੁਲਸ ਵੱਲੋਂ 170 ਬੋਤਲਾਂ ਨਜਾਇਜ਼ ਸ਼ਰਾਬ ਫੜ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪੁਲਸ ਥਾਣਾ ਮਹਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਜਿੰਦਰ ਪੁੱਤਰ ਬਚਨ ਸਿੰਘ ਮਹਿਤਾ ਨੇ ਬਟਾਲਾ ਰੋਡ ਤੇ ਸਥਿੱਤ ਆਪਣੇ ਢਾਬੇ ਲਾਗੇ ਕਣਕ ਵਿੱਚ ਬਾਹਰਲੇ ਠੇਕੇ ਤੋਂ ਨਜਾਇਜ ਸ਼ਰਾਬ ਲਿਆ ਕੇ ਰੱਖੀ ਹੋਈ ਸੀ, ਜੋ ਉਹ ਗਾਹਕਾਂ ਨੂੰ ਵੇਚਦਾ ਸੀ, ਮੁਖਬਰ ਦੀ ਇਤਲਾਹ `ਤੇ ਥਾਣਾ ਮਹਿਤਾ ਦੀ ਪੁਲਿਸ ਪਾਰਟੀ ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਲਖਵਿੰਦਰ ਸਿੰਘ ਵੱਲੋਂ ਮੌਕੇ ’ਤੇ ਪੁੱਜ ਕੇ 170 ਬੋਤਲਾਂ ਸ਼ਰਾਬ ਫੜ੍ਹੀ ਗਈ ਅਤੇ ਹਰਜਿੰਦਰ ਸਿੰਘ ਜਿੰਦਰ ਪੁੱਤਰ ਬਚਨ ਸਿੰਘ ਖਿਲਾਫ ਮੁੱਕਦਮਾ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਏ.ਐਸ.ਆਈ ਅਵਤਾਰ ਸਿੰਘ, ਹੌਲਦਾਰ ਜਗੀਰ ਸਿੰਘ, ਮੁਨਸ਼ੀ ਮੇਜਰ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media