Saturday, June 27, 2026

ਮਹਿਤਾ ਪੁਿਲਸ ਨੇ 170 ਬੋਤਲਾਂ ਸ਼ਰਾਬ ਫੜ੍ਹੀ

PPN0504201715ਚੌਕ ਮਹਿਤਾ, 5 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ ਪੁਲਸ ਵੱਲੋਂ 170 ਬੋਤਲਾਂ ਨਜਾਇਜ਼ ਸ਼ਰਾਬ ਫੜ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪੁਲਸ ਥਾਣਾ ਮਹਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਜਿੰਦਰ ਪੁੱਤਰ ਬਚਨ ਸਿੰਘ ਮਹਿਤਾ ਨੇ ਬਟਾਲਾ ਰੋਡ ਤੇ ਸਥਿੱਤ ਆਪਣੇ ਢਾਬੇ ਲਾਗੇ ਕਣਕ ਵਿੱਚ ਬਾਹਰਲੇ ਠੇਕੇ ਤੋਂ ਨਜਾਇਜ ਸ਼ਰਾਬ ਲਿਆ ਕੇ ਰੱਖੀ ਹੋਈ ਸੀ, ਜੋ ਉਹ ਗਾਹਕਾਂ ਨੂੰ ਵੇਚਦਾ ਸੀ, ਮੁਖਬਰ ਦੀ ਇਤਲਾਹ `ਤੇ ਥਾਣਾ ਮਹਿਤਾ ਦੀ ਪੁਲਿਸ ਪਾਰਟੀ ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਜਗਤਾਰ ਸਿੰਘ, ਹੌਲਦਾਰ ਲਖਵਿੰਦਰ ਸਿੰਘ ਵੱਲੋਂ ਮੌਕੇ ’ਤੇ ਪੁੱਜ ਕੇ 170 ਬੋਤਲਾਂ ਸ਼ਰਾਬ ਫੜ੍ਹੀ ਗਈ ਅਤੇ ਹਰਜਿੰਦਰ ਸਿੰਘ ਜਿੰਦਰ ਪੁੱਤਰ ਬਚਨ ਸਿੰਘ ਖਿਲਾਫ ਮੁੱਕਦਮਾ ਦਰਜ ਕਰ ਲਿਆ ਗਿਆ ਹੈ।ਇਸ ਮੌਕੇ ਏ.ਐਸ.ਆਈ ਅਵਤਾਰ ਸਿੰਘ, ਹੌਲਦਾਰ ਜਗੀਰ ਸਿੰਘ, ਮੁਨਸ਼ੀ ਮੇਜਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply