Saturday, June 27, 2026

ਜੰਡਿਆਲਾ ਗੁਰੂ ਦੇ ਜੀ.ਟੀ.ਰੋਡ ਵਾਲੇ ਅੱਡੇ `ਤੇ ਪੀਣ ਵਾਲੇ ਪਾਣੀ, ਟਾਇਲਟ ਤੇ ਸ਼ੈਡ ਦੀ ਵਿਵਸਥਾ ਹੋਵੇ – ਰਿਕਸ਼ਾ ਯੂਨੀਅਨ

PPN0504201714ਜੰਡਿਆਲਾ ਗੁਰੂ, (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰਿਕਸ਼ਾ ਯੂਨੀਅਨ ਦੇ ਪ੍ਰਧਾਨ ਸੁੱਖਾ ਸਿੰਘ ਮੰਤਰੀ ਦੀ ਪ੍ਰਧਾਨਗੀ `ਚ ਹੋਏ ਇਕੱਠ ਦੌਰਾਨ ਜੰਡਿਆਲਾ ਗੁਰੂ ਦੇ ਮੇਨ ਜੀ.ਟੀ ਰੋਡ (ਸਰਾਂ) ਵਾਲੇ ਅੱਡੇ `ਤੇ ਸ਼ੈਡ ਬਣਾਉਣ ਦੀ ਜੰਡਿਆਲਾ ਦੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੋਂ ਮੰਗ ਕੀਤੀ ਗਈ ਹੈ।ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਸੁੱਖਾ ਸਿੰਘ ਨੇ ਦੱਸਿਆ ਕਿ ਅੱਡੇ `ਤੇ ਕੇਵਲ ਦੋ ਹੀ ਸ਼ੈਡ ਬਣੇ ਹੋਏ ਹਨ, ਇੱਕ ਤਰਨਤਾਰਨ ਵਾਲੇ ਅੱਡੇ ਅਤੇ ਦੂਜਾ ਜਲੰਧਰ ਨੂੰ ਜਾਣ ਵਾਲੀ ਸਾਈਡ `ਤੇ ਹੈ, ਜਦਕਿ ਜਿਹੜਾ ਸ਼ੇਡ ਅੰਮ੍ਰਿਤਸਰ ਵਾਲੀ ਸਾਈਡ `ਤੇ ਬਣਿਆ ਸ਼ੈਡ ਅੱਡੇ ਤੋਂ ਬਹੁਤ ਦੂਰ ਹੈ ।ਜਿਸ ਦੀ ਵਰਤੋਂ ਨਾ ਹੋਣ ਕਰਕੇ ਉਹ ਸਫੇਦ ਹਾਥੀ ਬਣਿਆ ਹੋਇਆ ਹੈ ।ਇਸ ਤੋਂ ਇਲਾਵਾ ਇੱਥੇ ਟਾਇਲਟ ਦੀ ਵਿਵਸਥਾ ਨਾ ਹੋਣ ਕਾਰਣ ਆਮ ਜਨਤਾ ਦੇ ਨਾਲ ਨਾਲ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨਾਂ ਨੇ ਗੈਰ ਜਿੰਮੇਦਾਰੀ ਢੰਗ ਨਾਲ ਆਟੋ ਚਲਾਉਣ ਵਾਲਿਆਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਤਾਂ ਜੋ ਆਮ ਜਨਤਾ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਸਕੇ ।ਉਹਨਾਂ ਕਿਹਾ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਉਨਾਂ ਦੀਆਂ ਮੰਗਾਂ `ਤੇ ਵਿਚਾਰ ਕਰਕੇ ਇਨ੍ਹਾਂ ਨੂੰ ਅਮਲੀਜਾਮਾਂ ਪਹਿਨਾਉਣ। ਇਸ ਮੌਕੇ ਬਲਕਾਰ ਸਿੰਘ ਵਾਈਸ ਪ੍ਰਧਾਨ, ਪ੍ਰਤਾਪ ਸਿੰਘ ਜਨਰਲ ਸੈਕਟਰੀ, ਕਰਨੈਲ ਸਿੰਘ, ਹਜ਼ਾਰਾ ਸਿੰਘ ਮਜੀਠੀਆ, ਨਿਰੰਜਨ ਸਿੰਘ ਰਾਮਪੁਰਾ ਅਤੇ ਹੋਰ ਬਹੁਤ ਸਾਰੇ ਰਿਕਸ਼ਾ ਯੂਨੀਅਨ ਦੇ ਮੈਂਬਰ ਹਾਜ਼ਿਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply