Monday, June 29, 2026

ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਬੱਚੇ ਸਨਮਾਨਿਤ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ  ਅਮਨ)  ਸਥਾਨਕ ਵਿਰਸਾ ਵਿਹਾਰ ਵਿਖੇ ਈਡੀਅਟ ਕਲੱਬ ਵਲੋਂ ਕਰਵਾਏ ਗਏ ‘ਸਲੱਮ ਸਟਾਰਸ ਆਨ ਰੈਂਪ’ ਪ੍ਰੋਗਰਾਮ ਵਿੱਚ ਛੇਹਰਟਾ ਦੀ ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਵਿਦਿਆਰਥੀਆਂ ਸਾਇਸ਼ਾ, ਗਰਿਮਾ, ਹਿਮਾਂਸ਼ੂ, ਜਾਨਵੀਰ, ਅਰਮਾਨ, ਰਾਜਨ, ਦਿਵਯਮ ਆਦਿ ਨੇ ਡਾਂਸ ਦੀ ਵਿਸ਼ੇਸ਼ ਗਰੁੱਪ ਪੇਸ਼ਕਾਰੀ ਨਾਲ ਦਰਸ਼ਕਾਂ ਦੀ ਵਾਹ ਵਾਹ ਖੱਟੀ।PPN0604201703ਡੀ.ਏ.ਵੀ ਪਬਲਿਕ ਸਕੂਲ ਕੈਂਟ ਦੀ ਵਿਦਿਆਰਥਣ ਸਾਇਸ਼ਾ ਵਲੋਂ ਇਕ ਸਿੰਗਲ ਗੀਤ `ਤੇ ਪੇਸ਼ ਕੀਤੇ ਡਾਂਸ ਦੀ ਬੇਹ ਦਰਸ਼ਕਾਂ ਨੇ ਤਾੜੀਆਂ ਨਾਲ ਸਰਾਹਣਾ ਕੀਤੀ।ਇਸ ਤੋਂ ਇਲਾਵਾ ਬੱਚਿਆਂ ਨੇ ਸਿੰਗਿੰਗ, ਰੈਂਪ ਵਾਕ ਅਤੇ ਹੋਰ ਕਲਾਕਾਰੀ ਦੇ ਜਲਵੇ ਬਿਖੇਰੇ।ਮੁੱਖ ਮਹਿਮਾਨ ਮੇਜਰ ਇਕਬਾਲ ਸਿੰਘ ਯੂ.ਕੇ ਅਤੇ ਡਾ. ਪ੍ਰਲਹਾਦ ਦੁੱਗਲ ਨੇ ਗਰੋਇੰਗ ਸਟਾਰ ਡਾਂਸ ਅਕੈਡਮੀ ਦੇ ਬੱਚਿਆਂ ਨੂੰ ਇਨਾਮ ਵੰਡੇ।ਇਸ ਦੌਰਾਨ ਮੁੱਖ ਪ੍ਰਬੰਧਕ ਧਵਨੀ ਮਹਿਰਾ, ਰਜਿੰਦਰ ਰਿਖੀ, ਰਜਿੰਦਰ ਸਹਿਦੇਵ ਆਦਿ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply