ਬਠਿੰਡਾ, 7 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਐਸ ਐਸ.ਪੀ ਨਵੀਨ ਸਿੰਗਲਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ
ਕਿ ਸ਼ਹਿਰ ’ਚ ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਿਰਕਮਜੀਤ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੈਸ਼ਨ ਵਲੋਂ ਆਪਣੀ ਪੁਲਿਸ ਪਾਰਟੀ ਤਹਿਤ ਸੀ.ਆਈ.ਏ ਸਟਾਫ਼ ਇੰਚਾਰਜ ਰਾਜਿੰਦਰ ਕੁਮਾਰ ਵਲੋਂ ਬੀਬੀ ਵਾਲਾ ਚੌਂਕ ਬਰਨਾਲਾ ਰੋਡ ਮੁਖਬਰੀ ਹੋਣ ’ਤੇ ਗੁਰਸੇਵਕ ਸਿੰਘ ਉਰਫ ਬੰਟੀ ਪੁੱਤਰ ਗੁਰਚਰਨ ਸਿੰਘ ਕੌਮ ਬਾਜੀਗਰ, ਹਰਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਮੰਦਰ ਸਿੰਘ, ਜਗਦੀਪ ਸਿੰਘ ਉਰਫ ਸੋਨੀ ਪੁੱਤਰ ਜੱਗਾ ਸਿੰਘ, ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ, ਨਿੱਕੂ ਸਿੰਘ, ਬਾਹਲਾ ਸਿੰਘ, ਕੌਮ ਐੌਸ ਸੀ ਵਾਸੀਅਨ ਤੰੁਗਵਾਲੀ, ਰਿੰਕੂ ਵਾਸੀ ਸੇਲਬਰਾਹ, ਨਿੱਕਾ ਸਿੰਘ ਵਾਸੀ ਭੈਣੀ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ, ਜੋ ਇਹ ਗੈਂਗ ਸ਼ਹਿਰ ਬਠਿੰਡਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਰਾਹ ਜਾਂਦੇ ਰਾਹਗੀਰਾਂ ਤੋਂ ਮੋਟਰਸਾਈਕਲ, ਮੋਬਾਇਲ,ਨਗਦੀ ਤੇ ਹੋਰ ਕੀਮਤੀ ਸਮਾਨ ਖੋਹ ਲੈਂਦੇ ਅਤੇ ਅੱਗੇ ਵੇਚ ਦਿੰਦੇ ਸਨ। ਮੋਬਾਇਲ ਇਹ ਗਿਆਨੀ ਨਾਮ ਦੇ ਬੰਦੇ ਨੂੰ ਜੋ ਬਠਿੰਡਾ ਸ਼ਹਿਰ ਅੰਦਰ ਮੋਬਾਇਲ ਦੀ ਦੁਕਾਨ ਕਰਦਾ ਹੈ, ਨੂੰ ਵੇਚ ਦਿੰਦੇ ਅਤੇ ਇਹ ਮੋਬਾਇਲ ਦਾ ਆਈ ਐਮ.ਈ ਆਈ ਨੰਬਰ ਬਦਲ ਕੇ ਅੱਗੇ ਗਾਹਕਾਂ ਨੂੰ ਵੇਚ ਦਿੰਦਾ ਅਤੇ ਪੈਸਿਆਂ ਦਾ ਆਪਸ ਵਿਚ ਵੰਡ ਕਰ ਲੈਂਦੇ। ਗਿ੍ਰਫਤਾਰੀ ਸਮੇਂ ਇਹ ਫਿਰ ਵਾਰਦਾਤ ਕਰਨ ਦੀ ਤਾਕ ਵਿਚ ਹਥਿਆਰਾਂ ਨਾਲ ਲੈਂਸ ਮੋਟਰਸਾਇਕਲਾਂ ’ਤੇ ਘੁੰਮ ਰਹੇ ਸਨ। ਮੁਕੱਦਮਾ ਨੰਬਰ 29 ਮਿਤੀ 04-04-2017ਅ-ਧ 399-402 ਹਿੰ: ਦੰ: 25-54-59 ਅਸਲਾ ਐਕਟ ਥਾਣਾ ਕੈਂਟ ਬਠਿੰਡਾ ਦਰਜ ਕਰਵਾਉਣ ਉਪਰੰਤ ਗੁਰਸੇਵਕ ਸਿੰਘ ਬੰਟੀ ਨੂੰ ਕੈਂਟ ਰੋਡ ਤੋਂ ਕਾਬੂ ਕਰਕੇ ਇਸ ਦੇ ਕਬਜੇ ਵਿਚੋਂ ਇਸ ਚੋਰੀ ਦਾ ਮੋਟਰਸਾਈਕਲ ਨੰਬਰੀ ਪੀ.ਬੀ.03ਏ.ਈ 8515 ਹੀਰੋ ਐਚ ਐਫ ਡੀਲਕਸ ਬਰਾਮਦ ਹੋਇਆ ਜੋ ਇਸ ਨੇ ਜੱਸੀ ਚੌਂਕ ਕੋਲੋਂ ਖੋਹਿਆ ਸੀ।ਗੁਰਸੇਵਕ ਸਿੰਘ ਪਾਸੋਂ ਸੋਨੇ ਦੀ ਵਾਲੀ ਜੋ ਇਸ ਨੇ ਹਰਪ੍ਰੀਤ ਸਿੰਘ ਭਗੋੜਾ ਸਮੇਤ 22 ਫਰਵਰੀ 2017 ਨੂੰ ਸ਼ਿਵ ਕਲੋਨੀ ਗਲੀ ਨੰਬਰ 01 ਪੈਦਲ ਜਾ ਰਹੀ ਬੁਜਰਗ ਔਰਤ ਦੇ ਕੰਨ ਤੋਂ ਪੱਟੀ ਸੀ ਬਰਾਮਦ ਹੋਈ।ਇਸ ਗਿ੍ਰਫਤਾਰੀ ਤਹਿਤ ਹੀ 9 ਅਪ੍ਰੈਲ ਦੀ ਸ਼ਾਮ ਜਗਦੀਪ ਸਿੰਘ ਉਰਫ ਸੋਨੀ ਪੁੱਤਰ ਜੱਗਾ ਸਿੰਘ, ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਗੂੁਰਪ੍ਰੀਤ ਸਿੰਘ ਉਰਫ਼ ਨਿੱਕੂ ਪੁੱਤਰ ਕਾਕਾ ਸਿੰਘ ਵਾਸੀਅਨ ਤੰੁਗਵਾਲੀ,ਕੁਲਦੀਪ ਸਿੰਘ ਪੁੱਤਰ ਬੂਟਾ ਸਿੰਘ ਰਿੰਕੂ ਵਾਸੀ ਸੇਲਬਰਾਹ ਨੂੰ ਬੇਆਬਾਦ ਭੱਠਾ ਪਿੰਡ ਤੁੰਗਵਾਲੀ ਤੋਂ ਕਾਬੂ ਕੀਤਾ ਗਿਆ।
ਮੌਕੇ ਤੋਂ ਇਨਾਂ ਤੋਂ 01 ਪਿਸਤੋਲ 02 ਕਾਰਤੂਸ 12 ਬੋਰ, 04 ਮੋਟਰਸਾਈਕਲ 15 ਮੋਬਾਇਲ ਅਤੇ 10000- ਰੁਪਏ ਨਗਦ, 01 ਖਿਡੌਣਾ ਪਿਸਤੌਲ, 01 ਗੰਡਾਸੀ,ਇੱਕ ਸੋਨੇ ਦੀ ਵਾਲੀ ਵੀ ਬਰਾਮਦ ਕੀਤੇ ਗਏ।ਬਾਅਦ ਵਿਚ ਪੁੱਛਤਿੱਛ ਦੌਰਾਨ ਇਨਾਂ ਦੇ ਚਾਰਾਂ ਘਰਾਂ ਵਿਚੋਂ ਇੱਕ ਇੱਕ ਮੋਟਰਸਾਈਕਲ ਹੋਰ ਬਰਾਮਦ ਕੀਤੇ ਗਏ।ਇਨਾਂ ਖਿਲਾਫ਼ ਟਰੇਸ ਮੁਕੱਦਮੇ ਵੀ ਹੋਏ ਜੋ ਥਾਣਾ ਕੇਂਟ, ਸਿਵਲ ਲਾਈਨ ਬਠਿੰਡਾ ਅਤੇ ਥਾਣਾ ਕੋਟਫੱਤਾ ’ਚ ਦਰਜ ਸਨ। ਇਨਾਂ ਤੋਂ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media