Saturday, November 14, 2026

ਐਨ.ਡੀ.ਪੀ.ਐਸ ਐਕਟ ਤਹਿਤ ਦੋ ਦੋਸ਼ੀ ਗ੍ਰਿਫਤਾਰ

ਬਠਿੰਡਾ, 7 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ PPN0704201704ਇਸ ਬਾਰੇ ਐਸ ਐਸ ਪੀ ਨਵੀਨ ਸਿੰਗਲਾ ਨੇ ਪੈ੍ਰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਮੁਹਿੰਮ ਦੌਰਾਨ ਮਿਲੀ ਸਫਲਤਾ ਵਿਚ ਬਿਕਰਮਜੀਤ ਸਿੰਘ ਕਪਤਾਨ ਪੁਲਿਸ ਇੰਵੈਸਟੀਗੈਸ਼ਨ, ਸੰਦੀਪ ਸਿੰਘ ਉਪ ਕਪਤਾਨ ਪੁਲਿਸ ਇੰਨਵੈਸਟੀਗੈਸ਼ਨ ਦੀ ਨਿਗਰਾਨੀ ਹੇਠ ਐਸ.ਆਈ ਤਰਜਿੰਦਰ ਸਿੰਘ ਇੰਨਚਾਰਜ ਸੀ.ਆਈ ਏ ਸਟਾਫ਼ 2 ਨੇ ਆਪਣੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਮਿਲੀ ਸ਼ਿਕਾਇਤ ਨਸ਼ੀਲੇ ਪਦਾਰਥਾਂ ਐਕਟ ਤਹਿਤ ਦੋਸ਼ੀਆਨ ਸੁਨੀਲ ਕੁਮਾਰ ਉਰਫ਼ ਸੋਨੂੰ 35 ਪੁੱਤਰ ਰਛਪਾਲ ਕੁਮਾਰ ਪੁੱਤਰ ਲਾਲ ਚੰਦ ਕੌਮ ਅਗਰਵਾਲ ਵਾਸੀ ਰਾਮ ਨਗਰ ਥਾਣਾ ਮੌੜ ਹਾਲ ਅਗਰਵਾਲ ਕਲੌਨੀ ਟਿੱਲਾ ਰੋਡ ਮੌੜ ਮੰਡੀ, ੳੂਸ਼ਾ ਰਾਣੀ 42 ਪਤਨੀ ਲੇਖ ਰਾਜ ਪੁੱਤਰ ਹੁਕਮ ਚੰਦ ਕੌਮ ਅਗਰਵਾਲ ਵਾਸੀ ਗਾਂਧੀ ਬਸਤੀ ਪੀਰਖਾਨਾ ਰੋਡ ਮੌੜ ਮੰਡੀ ਪਾਸੋਂ 2200 ਨਸ਼ੀਲੀਆਂ ਸ਼ੀਸ਼ੀਆਂ ਮਾਰਕਾ ਕੌਰੇਕਸ, 37000 ਗੋਲੀਆਂ ਕੋਰੀਸੋਮਾ ਪੰਜ ਲੱਖ ਰੁਪਏ ਭਾਰਤੀ ਕਰੰਸੀ ਨੋਟ ਬਰਾਮਦ ਕਰਕੇ ਮੁਕੱਦਮਾ ਨੰਬਰ 41 ਮਿਤੀ 05-04-2017 ਅ-ਧ 22-61-85 ਐਨ.ਡੀ.ਪੀ.ਐਸ ਐਕਟ ਪੀ ਐਸ ਮੋੜ ਦਰਜ ਕੀਤਾ ਗਿਆ। ਉਨਾਂ ਕਿਹਾ ਕਿ ਸੁਨੀਲ ਕੁਮਾਰ ਬਠਿੰਡਾ ਅਤੇ ਮਾਨਸਾ ਜਿਲੇ ਵਿਚ ਨਸ਼ੀਲੀਆਂ ਦਵਾਈਆਂ ਦੀ ਵੱਡੇ ਪੱਧਰ  ’ਤੇ ਤਸਕਰੀ ਕਰਦਾ ਆ ਰਿਹਾ ਸੀ। ਇਸ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮੇ ਦਰਜ ਹਨ ਅਤੇ 4 ਸਾਲ ਕੇਂਦਰੀ ਜੇਲ ਵਿਚ ਰਹਿਣ ਉਪਰੰਤ ਇਕ ਸਾਲ ਪਹਿਲਾ ਹੀ ਜਮਾਨਤ ’ਤੇ ਬਾਹਰ ਆਇਆ ਸੀ।ਦੋਸ਼ਣ ੳੂਸ਼ਾ ਰਾਣੀ ਦਾ ਪਤੀ ਲੇਖ ਰਾਜ ਵੀ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਸਬੰਧਤ ਕੇਂਦਰੀ ਜੇਲ ਮਾਨਸਾ ਬੰਦ ਹੈ।ਦੋਸ਼ੀ ਸੁਨੀਲ ਕੁਮਾਰ ਨੇ ਪੁੱਛਤਿੱਛ ਦੌਰਾਨ ਮੰਨਿਆ ਕਿ ਉਹ ਨਸ਼ੀਲੀਆਂ ਦਵਾਈਆ ਭਾਗੀਰਥ ਮਾਰਕਿਟ ਦਿੱਲੀ ਜਾ ਕੇ ਬੁੱਕ ਕਰਵਾਉਂਦਾ ਸੀ ਅਤੇ ਬਾਅਦ ਵਿਚ ਟਰਾਂਸਪੋਰਟ ਜਾਂ ਰੇਲਵੇ ਪਾਰਸਲ ਬਣਵਾ ਕੇ ਮੰਗਵਾਉਂਦਾ ਸੀ। ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਖੁਲਾਸੇ ਅਤੇ ਭਾਰੀ ਮਾਤਰਾ ’ਚ ਨਸ਼ਿਆਂ ਦੀ ਬਰਾਮਦਗੀ ਦੀ ਸੰਭਾਵਨਾ ਹੈ। ਦੋਸੀ ਸੁਨੀਲ ਕੁਮਾਰ ਖਿਲਾਫ਼ 8 ਮੁਕੱਦਮੇ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਦਰਜ ਹਨ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply