Saturday, August 22, 2026

‘ਖ਼ਾਲਸਾ ਯੂਨੀਵਰਸਿਟੀ’ ਦੇ ਅਧਿਕਾਰੀਆਂ ਤੇ ਫੈਕਲਟੀ ਨੇ ਮੁੱਖ ਮੰਤਰੀ ਨੂੰ ਹਾਂਪੱਖੀ ਫੈਸਲਾ ਲੈਣ ਦੀ ਅਪੀਲ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਫੈਕਲਟੀ ਦੀ  ਅੱਜ ਹੋਈ ਹੰਗਾਮੀ ਮੀਟਿੰਗ ’ਚ ’ਵਰਸਿਟੀ ਦੇ ਸਮੂਹ ਡੀਨ, ਡਾਇਰੈਕਟਰ ਅਤੇ ਸਟਾਫ਼ ਮੈਂਬਰਜ਼ ਨੇ ਪੰਜਾਬ ਸਰਕਾਰ ਨੂੰ ਯੂਨੀਵਰਸਿਟੀ ਹਾਂਪੱਖੀਰਵੱਈਆ ਅਖ਼ਤਿਆਰ ਕਰਨ ਦੀ ਅਪੀਲ ਕੀਤੀ।Khalsa University ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੀ ਸਥਾਪਨਾ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੋਈ ਹੈ ਅਤੇ ਇਸ ਦੇ ਵੱਕਾਰ ਨੂੰ ਕਿਸੇ ਪ੍ਰਕਾਰ ਦੀ ਢਾਹ ਲਾਉਣਾ ਉਚਿੱਤ ਨਹੀਂ।’ਵਰਸਿਟੀ ਦੇ ਅਕਾਦਮਿਕ ਮਾਮਲਿਆਂ ਦੇ ਡੀਨ ਡਾ. ਰਘੂਬੀਰ ਸਿੰਘ ਅਤੇ ਰਜਿਸਟਰਾਰ ਡਾ. ਜੇ. ਐੱਸ. ਢਿੱਲੋਂ ਨੇ ਇਸ ਮੌਕੇ ਕਿਹਾ ਕਿ ਸੈਂਕੜੇ ਵਿਦਿਆਰਥੀ ਵੱਖ-ਵੱਖ ਗ੍ਰੈਜ਼ੂਏਟ, ਪੋਸਟ ਗ੍ਰੈਜ਼ੂਏਟ, ਐੱਮ. ਫ਼ਿਲ ਅਤੇ ਪੀ. ਐੱਚ. ਡੀ. ਦੇ ਕੋਰਸਾਂ ’ਚ ਦੂਸਰੇ ਸਮੈਸਟਰ ਦੀ ਪੜ੍ਹਾਈ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ’ਚ ਮੀਡੀਆ ਵਿੱਚ ਆਈਆਂ ਖ਼ਬਰਾਂ ਸਦਕਾ ਵਿਦਿਆਰਥੀਆਂ ’ਚ ਭਵਿੱਖ ਸਬੰਧੀ ਸਹਿਮ ਦਾ ਮਾਹੌਲ ਹੈ। ਜਿਸ ਨੂੰ ਜਲਦ ਤੋਂ ਜਲਦ ਛੁਟਕਾਰਾ ਦਿਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਰੇਕ ਪ੍ਰਕਾਰ ਦੇ ਪ੍ਰੋਫੈਸ਼ਨਲ, ਸਕਿੱਲ ਓਰੀਐਂਟਲ ਅਤੇ ਟੈਕਨੀਕਲ ਕੋਰਸ ਸ਼ੁਰੂ ਕਰ ਰਹੀ ਹੈ।ਜਿਸ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਘਰ ਦੇ ਨਜ਼ਦੀਕ ਹੀ ਵਿਸ਼ਵ ਪੱਧਰ ਦੀ ਉੱਚ ਸਿੱਖਿਆ ਪ੍ਰਾਪਤ ਹੋਵੇਗੀ। ਡਾ. ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ, ਸਰਹੱਦੀ ਖੇਤਰ ਨਾਲ-ਨਾਲ ਦੂਰ-ਦੂਰਾਂਡੇ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਨੂੰ ਧਿਆਨ ’ਚ ਰੱਖਦਿਆਂ ਇਸ ਨੂੰ ਪੂਰਨ ਤੌਰ ’ਤੇ ਸਮਰਥਨ ਦੇਣ ਲਈ ਵਿਕਾਸਸ਼ੀਲ ਫੈਸਲਾ ਲੈਣ ਲਈ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਬਣਨ ਨਾਲ ਬਹੁਤ ਜਿੱਥੇ ਰੋਜ਼ਗਾਰ ਪੈਦਾ ਹੋਵੇਗਾ, ਉੱਥੇ ਨਾਲ ਉਚੇਰੀ ਸਿੱਖਿਆ ਨੂੰ ਵੱਡਾ ਬੱਲ ਮਿਲੇਗਾ।
ਇਸ ਮੌਕੇ ਡਾ. ਸੁਖਬੀਰ ਕੌਰ ਮਾਹਲ ਸਟੂਡੈਂਟ ਵੈਲਫ਼ੇਅਰ ਤੇ ਕਲਚਰਲ ਸਰਗਰਮੀਆਂ, ਡਾ. ਆਰ. ਕੇ. ਧਵਨ ਡਾਇਰੈਕਟਰ ਰਿਸਰਚ, ਐਗਰੀਕਲਚਰ ਸਾਇੰਸਸ ਡੀਨ ਗੁਰਸ਼ਰਨ ਸਿੰਘ, ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ, ਡਾ. ਜਸਪਾਲ ਸਿੰਘ, ਕੰਟਰੋਲਰ ਡਾ. ਅਮਰਪਾਲ ਸਿੰਘ, ਡਾ. ਐਸ. ਐਸ. ਥਿੰਦ, ਡਾ. ਪ੍ਰਵੀਨ ਕੁਮਾਰ, ਡਾ. ਸੁਖਦੇਵ ਸਿੰਘ, ਡਾ. ਸੁਖਬੀਰ ਸਿੰਘ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply