Monday, November 23, 2026

ਗਿਆਰਵੀਂ ਸਰੀਫ਼ ਦੇ ਸੁਭ ਦਿਹਾੜ੍ਹੇ ਨੂੰ ਸਮਰਪਿਤ 6ਵਾਂ ਸੂਫ਼ੀ ਮਹਿਫ਼ਲ ਅਤੇ ਭੰਡਾਰਾ 9 ਨੂੰ

ਸੰਦੌੜ, 8 ਮਾਰਚ (ਹਰਮਿੰਦਰ ਸਿੰਘ ਭੱਟ)- ਗਿਆਰਵੀਂ ਸ਼ਰੀਫ ਦੇ ਸੁਭ ਦਿਹਾੜ੍ਹੇ ਤੇ ਮPPN0804201704ਹਾਨ ਪੀਰਾਂ ਦੇ ਪੀਰ ਅਬੱਦਲ ਕਾਦਰ ਜਿਲਾਨੀ ਗਿਆਰਵੀਂ ਵਾਲੀ ਸਰਕਾਰ ਦੇ ਨਾਂ ਤੇ ਇਕ ਵਿਸ਼ਾਲ ਭੰਡਾਰਾ ਤੇ ਸੂਫ਼ੀ ਮਹਿਫ਼ਲ ਸਤਿਗੁਰ ਬਾਬਾ ਰਾਮ ਸਿੰਘ ਜੀ ਦੌਧਰ ਵਾਲਿਆਂ ਦੀ ਅਪਾਰ ਕ੍ਰਿਪਾ ਸਦਕਾ 9 ਅਪ੍ਰੈਲ ਦਿਨ ਐਤਵਾਰ ਨੂੰ ਛੰਨਾਂ ਰੋਡ ਮੰਡੀ ਅਹਿਮਦਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਭੰਡਾਰੇ ਸਬੰਧੀ ਗੱਦੀ ਨਸ਼ੀਨ ਬਾਬਾ ਇਕਬਾਲ ਸ਼ਾਹ ਕਾਦਰੀ ਨੇ ਦੱਸਿਆ ਕਿ ਹਰ ਮਹੀਨੇ ਗਿਆਰਵੀਂ ਸਰੀਫ਼ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ।ਪਰ ਪਿਛਲੇ ਸਾਲਾਂ ਵਾਂਗ ਇਸ ਵਾਰੀ ਵੀ ਪੀਰਾਂ ਨੂੰ ਸਮੱਰਪਿਤ ਸੂਫ਼ੀ ਮਹਿਫ਼ਲ ਤੇ ਇਕ ਵਿਸ਼ਾਲ ਭੰਡਾਰਾ ਪੀਰ ਗਿਆਰਵੀਂ ਵਾਲੇ ਵੈਲਫੇਅਰ ਕਮੇਟੀ ਅਹਿਮਦਗੜ੍ਹ ਤੇ ਮੁਹੰਮਦ ਸਪੋਰਟਸ ਕਲੱਬ ਅਹਿਮਦਗੜ੍ਹ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਸਮੇਂ ਉਨ੍ਹਾਂ ਨਾਲ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਘੁੰਗਰਾਣਾ, ਡਾ. ਨਜ਼ੀਰ ਮੁਹੰਮਦ, ਰਿੱਕੀ, ਧਰਮ ਸਿੰਘ, ਸੁਖਦੇਵ ਸਿੰਘ, ਮੁਹਮੰਦ ਤਾਹਿਲ, ਮੁਹੰਮਦ ਸਾਹਿਲ ਆਦਿ ਤੋਂ ਇਲਾਵਾ ਬਾਬਾ ਜੀ ਦੇ ਸੇਵਾਦਾਰ ਹਾਜਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply