ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –
ਅੰਤਰਰਾਸ਼ਟਰੀ ਪੱਧਰ `ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਮੈਡੀਕਲ ਖੇਤਰ ਦੇ ਵਿਦਵਾਨ ਡਾਕਟਰ ਨਿਰੰਕਾਰ ਸਿੰਘ ਨੇਕੀ ਨੂੰ ਵਰਲਡ ਕੈਂਸਰ ਕਾਂਗਰਸ 2017 ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ।ਇਹ ਵਿਸ਼ਵ ਕਾਨਫਰੰਸ 20 ਸਤੰਬਰ ਨੂੰ ਕਲਕੱਤਾ ਵਿਖੇ ਹੋ ਰਹੀ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਉਘੇ ਡਾਕਟਰ ਹਿੱਸਾ ਲੈ ਰਹੇ ਹਨ।ਇਸ ਕਾਨਫਰੰਸ ਦੇ ਕਨਵੀਨਰ ਕੇ.ਜੇ ਦਾਸ ਨੇ ਡਾਕਟਰ ਨੇਕੀ ਨੂੰ ਸੱਦਾ ਪੱਤਰ ਭੇਜਿਆ ਹੈ।ਇਥੇ ਇਹ ਵਰਨਣਯੌਗ ਹੈ ਕਿ ਡਾਕਟਰ ਨੇਕੀ ਦੇਸ਼ ਵਿਦੇਸ਼ ਵਿੱਚ ਅਨੇਕਾਂ ਲੈਕਚਰ ਦੇ ਚੁੱਕੇ ਹਨ।ਡਾਕਟਰ ਨਿਰੰਕਾਰ ਸਿੰਘ ਦੀਆਂ ਦੀ ਪ੍ਰਾਪਤੀਆਂ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉਚਾ ਹੋਇਆ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media