Saturday, November 21, 2026

ਡਾਕਟਰ ਨੇਕੀ ਨੂੰ ਕਲਕੱਤਾ ਕਾਨਫਰੰਸ ਵਿੱਚ ਲੈਕਚਰ ਦੇਣ ਦਾ ਮਿਲ਼ਿਆ ਸੱਦਾ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –Dr. Nekiਅੰਤਰਰਾਸ਼ਟਰੀ ਪੱਧਰ `ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਮੈਡੀਕਲ ਖੇਤਰ ਦੇ ਵਿਦਵਾਨ ਡਾਕਟਰ ਨਿਰੰਕਾਰ ਸਿੰਘ ਨੇਕੀ ਨੂੰ ਵਰਲਡ ਕੈਂਸਰ ਕਾਂਗਰਸ 2017 ਵਿੱਚ ਲੈਕਚਰ ਦੇਣ ਲਈ ਸੱਦਾ ਪੱਤਰ ਮਿਲਿਆ ਹੈ।ਇਹ ਵਿਸ਼ਵ ਕਾਨਫਰੰਸ 20 ਸਤੰਬਰ ਨੂੰ ਕਲਕੱਤਾ ਵਿਖੇ ਹੋ ਰਹੀ ਹੈ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਉਘੇ ਡਾਕਟਰ ਹਿੱਸਾ ਲੈ ਰਹੇ ਹਨ।ਇਸ ਕਾਨਫਰੰਸ ਦੇ ਕਨਵੀਨਰ  ਕੇ.ਜੇ ਦਾਸ  ਨੇ ਡਾਕਟਰ ਨੇਕੀ ਨੂੰ ਸੱਦਾ ਪੱਤਰ ਭੇਜਿਆ ਹੈ।ਇਥੇ ਇਹ ਵਰਨਣਯੌਗ ਹੈ ਕਿ ਡਾਕਟਰ ਨੇਕੀ ਦੇਸ਼ ਵਿਦੇਸ਼ ਵਿੱਚ ਅਨੇਕਾਂ ਲੈਕਚਰ ਦੇ ਚੁੱਕੇ ਹਨ।ਡਾਕਟਰ ਨਿਰੰਕਾਰ ਸਿੰਘ ਦੀਆਂ ਦੀ ਪ੍ਰਾਪਤੀਆਂ ਨਾਲ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਨਾਮ ਪੂਰੀ ਦੁਨੀਆਂ ਵਿੱਚ ਉਚਾ ਹੋਇਆ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ‘ਤੇੇ ਗੁਰਮਤਿ ਸਮਾਗਮ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਨਾਮਦੇਵ ਜੀ ਦਾ …

Leave a Reply