Thursday, June 11, 2026

163 ਬੇਰੋਜ਼ਗਾਰ ਲੜਕੀਆਂ ਅਤੇ ਅੋਰਤਾਂ ਨੂੰ ਤਿੰਨ ਮਹੀਨੇ ਦੀ ਟ੍ਰੇਨਿੰਗ ਉਪਰੰਤ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਵੰਡੇ

ਪਠਾਨਕੋਟ, 5 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਰਹੱਦੀ ਖੇਤਰ ਨਰੋਟ ਜੈਮਲ ਸਿੰਘ ਵਿਖੇ ਬੇਰੋਜਗਾਰ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਤੇ ਸਵੈ ਰੋਜਗਾਰ ਖੋਲਣ ਲਈ ਪ੍ਰੇਰਿਤ ਕਰਨ ਵਾਸਤੇ ਸਿਲਾਈ ਕਢਾਈ ਤੇ ਬਿਊਟੀ ਪਾਰਲਰ ਆਦਿ ਦੇ ਕੋਰਸ ਸਰਕਾਰ ਵਲੋਂ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਬੇਰੋਜਗਾਰ ਲੜਕੀਆਂ ਅਤੇ ਔਰਤਾਂ ਜਿੰਨਾਂ ਨੂੰ ਸਰਕਾਰ ਵੱਲੋਂ ਸਲਾਈ ਕਢਾਈ ਦੀ ਟ੍ਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਗਿਆ ਹੈ, ਉਨਾਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦੇਣ ਮੌਕੇ ਕੀਤਾ। PPN0904201718
ਡਿਪਟੀ ਕਮਿਸਨਰ ਨੇ ਦੱਸਿਆ ਕਿ ਬਾਰਡਰ ਏਰੀਆ ਸਕੀਮ ਤਹਿਤ 163 ਬੇਰੋਜਗਾਰ ਲੜਕੀਆਂ ਅਤੇ ਅੋਰਤਾਂ ਨੂੰ ਤਿੰਨ ਮਹੀਨੇ ਦੀ ਟ੍ਰੇਨਿੰਗ ਦੇਣ ਬਾਅਦ ਅੱਜ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਦਿੱਤੇ ਗਏ ਹਨ। ਉਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰਾਂ ਦੀਆਂ ਸਕੀਮਾਂ ਦਾ ਭਰਪੂਰ ਫਾਇਦਾ ਉਠਾਉਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਆਪਣੇ ਭਵਿਖ ਨੂੰ ਚੰਗਾ ਬਣਾ ਸਕੀਏ। ਉਨਾਂ ਕਿਹਾ ਕਿ ਇਹ ਟ੍ਰੇਨਿੰਗ ਨਿਟਕੋਟ ਵੱਲੋਂ ਸਿੱਖਿਆਰਥੀਆਂ ਨੂੰ ਦਿੱਤੀ ਗਈ ਹੈ।ਜਿਸ ਵਿੱਚ ਸਿੱਖਿਆਰਥੀਆਂ ਨੂੰ ਸਲਾਈ ਕਢਾਈ ਦਾ ਪੂਰਾ ਕੋਰਸ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਸਿੱਖਿਆਰਥੀ ਆਪਣੇ ਸਵੈ ਰੋਜਗਾਰ ਦੇ ਧੰਦੇ ਸਥਾਪਿਤ ਕਰਨ ਯੋਗ ਹੋ ਗਏ ਹਨ। ਉਨਾਂ ਕਿਹਾ ਕਿ ਜੇ ਕੋਈ ਸਿੱਖਿਆਰਥੀ ਆਪਣਾ ਰੋਜਗਾਰ ਸਥਾਪਿਤ ਕਰਨ ਲਈ ਕਰਜਾ ਚਾਹੁੰਦਾ ਹੋਵਗੇ ਤਾਂ ਉਸ ਦੀ ਇਸ ਕੰਮ ਵਿੱਚ ਪੂਰੀ ਮਦਦ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਸ ਤਰਾਂ ਦੇ ਹੋਰ ਵੀ ਟ੍ਰੇਨਿੰਗ ਕੋਰਸ ਕਰਵਾ ਕੇ ਬੇਰੋਜਗਾਰ ਲੜਕੀਆਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ।
ਸ਼੍ਰੀ ਵਿਜੈ ਅਰੋੜਾ (ਏ.ਜੀ.ਐਮ) ਨਿਟਕੋਟ ਚੰਡੀਗੜ ਨੇ ਸਮਾਰੋਹ ਵਿੱਚ ਹਾਜਰ ਮੁੱਖ ਮਹਿਮਾਨ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਨਾਂ ਦੱਸਿਆ ਕਿ ਸਿੱਖਿਆਰਥੀਆਂ  ਵੱਲੋਂ ਟ੍ਰੇਨਿੰਗ ਲੈ ਕੇ 5 ਤੋਂ 7 ਹਜ਼ਾਰ ਰੁਪਏ ਕਮਾਏ ਜਾ ਰਹੇ ਹਨ। ਇਸ ਸਮਾਰੋਹ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਚਰਨਜੀਤ ਸਿੰਘ ਉਪ ਅਰਥ ਅਤੇ ਅੰਕੜਾ ਸਲਾਹਕਾਰ, ਰਾਜ ਕੁਮਾਰ ਸਹਾਇਕ ਖੋਜ਼ ਅਫ਼ਸਰ ਅਤੇ ਅਜੈ ਕੁਮਾਰ ਬੀ.ਡੀ.ਪੀ.ਓ ਨਰੋਟ ਜੈਮਲ ਸਿੰਘ ਵੀ ਹਾਜਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply