ਬਾਬਾ ਬਕਾਲਾ ਸਾਹਿਬ (ਚੌਂਕ ਮਹਿਤਾ), 10 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਯੂ.ਕੇ ਨਿਵਾਸੀ ਉਘੇ ਦਾਨੀ ਸੱਜਣ ਅਤੇ ਪ੍ਰਵਾਸੀ ਭਾਰਤੀ ਦੀਦਾਰ ਸਿੰਘ ਭੰਡਾਲ, ਕਪੂਰਥਲਾ ਨੇ ਅੱਜ ਇੱਥੇ ਅਕਾਲ ਪੁਰਖ ਦੀਆਂ ਬੇਅੰਤ ਬਖਸ਼ਿਸ਼ਾਂ ਦੇ ਸ਼ੁਕਰਾਨੇ ਵਜੋਂ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਉਪਰੰਤ ਗੁ: ਬਾਬਾ ਬਕਾਲਾ ਸਾਹਿਬ ਦੇ ਮੁੱਖ ਦੁਆਰ ਉਪਰ ਸੋਨੇ ਦੀ ਝਾਲ ਦੇ ਪੱਤਰਿਆਂ ਦੀ ਸੇਵਾ ਕਰਵਾਈ। ਜਿਕਰਯੋਗ ਹੈ ਕਿ ਭੰਡਾਲ ਪਰਿਵਾਰ ਵੱਲੋ ਇਸ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਵਿਖੇੇ ਲੰਗਰ ਹਾਲ ਵਿੱਚ ਪੱਥਰ ਲਾਉਣ ਦੀ ਸੇਵਾ ਵੀ ਨਿਭਾਈ ਜਾ ਚੁੱਕੀ ਹੈ। ਇਸ ਮੌਕੇ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਮੇਜਰ ਸਿੰਘ ਅਤੇ ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਨੇ ਦੀਦਾਰ ਸਿੰਘ ਭੰਡਾਲ ਨੰੁ ਸਿਰੋਪਾਉ ਦੀ ਬਖਸ਼ਿਸ਼ ਕੀਤੀ।ਇਸ ਮੌਕੇ ਰਣਜੀਤ ਸਿੰਘ ਰਾਣਾ ਵਿਧਾਇਕ, ਸ: ਉਪਿੰਦਰਜੀਤ ਸਿੰਘ ਘੰੁਮਣ ਐਸ.ਐਸ.ਪੀ., ਯਾਦਵਿੰਦਰ ਸਿੰਘ ਐਸ.ਈ, ਡਿਪਟੀ ਚੀਫ, ਮਨਬੀਰ ਸਿੰਘ ਢਿੱਲੋਂ ਤਹਿਸੀਲਦਾਰ ਕਪੂਰਥਲਾ, ਸੁਹੇਲ ਸਿੰਘ, ਬਲਵੰਤ ਸਿੰਘ ਬੱਲ, ਹਰਵੰਤ ਸਿੰਘ, ਜਗੀਰ ਸਿੰਘ ਬਖਤਾਵਰ ਸਿੰਘ ਖੈੜਾ ਨੰਬਰਦਾਰ, ਸੁਲੱਖਣ ਸਿੰਘ ਖੈੜਾ, ਮਲਕੀਤ ਸਿੰਘ, ਹਰਬੰਸ ਸਿੰਘ ਖੈੜਾ, ਸਤਨਾਮ ਸਿੰਘ, ਦਰਸ਼ਨ ਕੌਰ ਭੰਡਾਲ, ਬੀਬੀ ਇੰਦਰਜੀਤ ਕੌਰ, ਗੁਰਤੇਗ ਸਿੰਘ, ਅਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media