ਫਾਜ਼ਿਲਕਾ, 12 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਸੇਵਾ ਭਾਰਤੀ ਦੀ ਅਰਨੀਵਾਲਾ ਸ਼ੇਖ ਸੁਭਾਨ ਇਕਾਈ ਵੱਲੋਂ ਦੋ ਪਿੰਡਾਂ ਦੇ 4 ਸੰਸਕਾਰ ਕੇੀਦਰਾਂ ਦੇ 80 ਜ਼ਰੂਰਤਮੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਦੋਵ੍ਹਾਂ ਕੇਂਦਰਾਂ ਦੇ ਬੱਚਿਆਂ ਦੇ ਮਾਪੇ, ਪੰਚਾਇਤ ਮੈਂਬਰ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ। ਸੇਵਾ ਭਾਰਤੀ ਪੰਜਾਬ ਦੇ ਮੀਤ ਪ੍ਰਧਾਨ ਕ੍ਰਿਸ਼ਨ ਅਰੋੜਾ ਅਤੇ ਸੇਵਾ ਭਾਰਤੀ ਅਰਨੀਵਾਲਾ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਦਵਿੰਦਰ ਸ਼ਰਮਾ ਨੇ ਬੱਚਿਆਂ ਨੂੰ ਪ੍ਰਾਥਣਾ, ਗੀਤ ਅਤੇ ਕਥਾ ਕਹਾਣੀ ਦੇ ਰਾਹੀਂ ਜੀਵਨ ਉਪਯੋਗੀ ਸੰਸਕਾਰ ਦਿੱਤੇ। ਪ੍ਰੋਗਰਾਮ ਦੇ ਅੰਤ ਵਿਚ ਪ੍ਰਧਾਨ ਗੁਲਸ਼ਨ ਗੁੰਬਰ ਅਤੇ ਸੰਸਥਾ ਦੇ ਸਰਪ੍ਰਸਤ ਬੀ.ਡੀ. ਕਾਲੜਾ ਵੱਲੋਂ ਆਏ ਹੋਏ ਮਾਪਿਆਂ, ਪੰਚਾਇਤ ਮੈਂਬਰਾਂ ਅਤੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ ਪ੍ਰੈਸ ਸਕੱਤਰ ਪਰਮਜੀਤ ਬਜਾਜ ਅਤੇ ਸਚਿਨ ਟੁਟੇਜਾ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media