Sunday, October 4, 2026

ਕਾਨੂੰਗੋ ਤੇ ਪਟਵਾਰੀਆਂ ਨੇ ਡੀ.ਸੀ ਦਫ਼ਤਰ ਸਾਹਮਣੇ ਦਿੱਤਾ ਜ਼ਿਲ੍ਹਾ ਪੱਧਰੀ ਧਰਨਾ

ਫਾਜ਼ਿਲਕਾ, 12 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਦੀ ਰੈਵੀਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਸਾਂਝੇ ਰੂਪ ਨਾਲ ਅੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ।ਜਿਸ ਦੀ ਅਗਵਾਈ ਪ੍ਰੇਮ ਪ੍ਰਕਾਸ਼ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਅਤੇ ਓਮ ਪ੍ਰਕਾਸ਼ ਪ੍ਰਧਾਨ ਕਾਨੂੰਗੋ ਐਸੋਸੀਏਸ਼ਨੇ ਕੀਤੀ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੌਏ ਵੱਖ ਵੱਖ ਬੁਲਾਰਿਆਂ ਪ੍ਰੇਮ ਪ੍ਰਕਾਸ਼, ਓਮ ਪ੍ਰਕਾਸ਼, ਸੁਖਚੈਨ ਸਿੰਘ, ਸਵਰਣ ਸਿੰਘ, ਮੋਤੀ ਰਾਮ, ਮਨੋਹਰ ਲਾਲ, ਚੰਦਰ ਕੁਮਾਰ ਅਬੋਹਰ, ਰਜਿੰਦਰ ਕੁਮਾਰ ਅਬੋਹਰ, ਮਨਜੀਤ ਸਿੰਘ ਜਲਾਲਾਬਾਦ, ਜਗਦੀਸ਼ ਕੁਮਾਰ ਅਬੋਹਰ, ਇੰਦਰ ਮੋਹਨ ਫਾਜ਼ਿਲਕਾ, ਜਸਕਰਨ ਸਿੰਘ ਅਬੋਹਰ, ਵਰਿੰਦਰ ਕੁਮਾਰ ਜਲਾਲਾਬਾਦ, ਗੁਰਦੀਪ ਸਿੰਘ, ਫਾਜ਼ਿਲਕਾ, ਕੇਵਲ ਕ੍ਰਿਸ਼ਨ ਜਲਾਲਾਬਾਦ, ਸੁਭਾਸ਼ ਚੰਦਰ ਫਾਜ਼ਿਲਕਾ, ਨਰਿੰਦਰ ਕੁਮਾਰ ਸ਼ਰਮਾ ਫਿਰੋਜ਼ਪੁਰ, ਬੂਟਾ ਸਿੰਘ ਅਤੇ ਰਜਿੰਦਰ ਸਿੰਘ ਨੇ ਕਿਹਾ ਕਿ ਇਹ ਰੋਸ ਧਰਨਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਬਿਨਾ ਇਨਕੁਆਇਰੀ ਕੀਤੇ ਅਤੇ ਬਿਨਾ ਸੁਣਵਾਈ ਦਾ ਮੌਕਾ ਦਿੱਤੇ ਖਜ਼ਾਨ ਸਿੰਘ ਪਟਵਾਰੀ, ਤਿਲਕ ਰਾਜ ਕਾਨੂੰਗੋ ਨੂੰ ਮੁਅੱਤਲ ਕਰਨ ਤੋਂ ਇਲਾਵਾ ਨਵਜੀਵਨ ਛਾਬੜਾ, ਕੇਵਲ ਸਿੰਘ ਕਾਨੂੰਗੋ ਅਤੇ ਸੇਵਾਮੁਕਤ ਕਾਨੂੰਗੋ ਟਕੇ ਸਿੰਘ ਦੀਆਂ ਚਾਰਜ਼ਸ਼ੀਟਾਂ ਦੇ ਜਾਰੀ ਕਰਨ ਦੇ ਵਿਰੋਧ ਸਵਰੂਪ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ �ਿੲਸ ਸਬੰਧੀ ਤਹਿਸੀਲ ਫਾਜ਼ਿਲਕਾ ਦੇ ਸਮੂਹ ਪਟਵਾਰੀ ਅਤੇ ਕਾਨੂੰਗੋ 3 ਅਪ੍ਰੈਲ 2017 ਤੋਂ ਕਲਮਛੱੜ ਹੜ੍ਹਤਾਲ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ  ਪਟਵਾਰੀ ਤਹਿਸੀਲ ਫਾਜ਼ਿਲਕਾ ਯੂਨੀਅਨ ਅਤੇ ਕਾਨੂੰਗੋ ਯੂਨੀਅਨ ਦਾ ਵਫ਼ਦ ਸਾਂਝੈ ਰੂਪ ਵਿਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਮਿਲੇ ਪਰ ਉਨ੍ਹਾਂ ਨੇ ਯੂਨੀਅਨਾਂ ਦੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਦੋਵ੍ਹਾਂ ਯੂਨੀਅਨਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਯੂਨੀਅਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਸੀ ਪਰ ਡਿਪਟੀ ਕਮਿਸ਼ਨਰ ਵੱਲੋਂ ਪਟਵਾਰ ਵਰਗ ਦੀਆਂ ਮੰਗਾਂ ਵੰਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਯੂਨੀਅਨ ਵੱਲੋਂ ਪ੍ਰਸਤਾਵ ਪਾਕੇ ਡਿਪਟੀ ਕਮਿਸ਼ਨਰ ਨੂੰ ਨੋਟਿਸ ਦਿੱਤਾ ਗਿਆ ਪਰ ਨਾ ਹੀ ਪਟਵਾਰੀ ਅਤੇ ਕਾਨੂੰਗੋ ਨੂੰ ਬਹਾਲ ਕੀਤਾ ਅਤੇ ਅਤੇ ਨਾ ਹੀ ਚਾਰਜਸ਼ੀਟਾਂ ਨੂੰ ਵਾਪਸ ਲਿਆ ਗਿਆ। ਧਰਨੇ ਨੂੰ ਸੰਬੋਧਤ ਕਰਦਿਆਂ ਬੁਲਾਰਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਖਜ਼ਾਨ ਸਿੰਘ ਪਟਵਾਰੀ ਅਤੇ ਤਿਲਕ ਰਾਜ ਕਾਨੂੰਗੋ ਨੂੰ ਬਹਾਲ ਨਾ ਕੀਤਾ ਗਿਆ ਅਤੇ ਨਵਜੀਵਨ ਛਾਬੜਾ, ਕੇਵਲ ਸਿੰਘ ਕਾਨੂੰਗੋ ਅਤੇ ਸੇਵਾਮੁਕਤ  ਕਾਨੂੰਗੋ ਟੇਕ ਸਿੰਘ ਦੀਆਂ ਚਾਰਜ਼ਸੀਟਾਂ ਵਾਪਸ ਨਾ ਲਈਆਂ ਗਈਆਂ ਤਾਂ ਸਮੂੲ ਜ਼ਿਲ੍ਹਾ ਫਾਜ਼ਿਲਕਾ ਦੇ ਪਟਵਾਰੀ ਅਤੇ ਕਾਨੂੰਗੋ 17 ਅਪ੍ਰੈਲ 201ਦ7 ਤੋਂ ਕਲਮਛੱਡ ਹੜ੍ਹਤਾਲ ਤੇ ਚਲੇ ਜਾਣਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply