ਪੱਟੀ, 12 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਪਿੰਡ ਪਿੰਡ ਵਿੱਚ ਜਾ ਕੇ ਆਪਣੇ ਸ਼ਾਸੀ ਸਮਾਜ ਦੇ ਲੋਕਾ ਨੂੰ ਨਸ਼ੇ ਤਿਆਗ ਕੇ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜਰ ਪਿਛਲੇ ਦਿਨੀ ਤਰਨਤਾਰਨ ਦੇ ਪਿੰਡ ਰਟੋਲ ਵਿੱਖੇ ਮੀਟਿੰਗ ਕੀਤੀ ਗਈ, ਜੋ ਕਿ ਬਲਵਿੰਦਰ ਸਿੰਘ ਬੀਹਡੂ ਦੇ ਘਰ ਹੋਈ।ਇਸ ਵਿੱਚ ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਫਿਰੌਜ਼ਪੁਰ ਜਿਲ੍ਹਿਆਂ ਦੇ ਯੂਥ ਵਰਕਰਾ ਨੇ ਹਿੱਸਾ ਜਿਸ ਵਿੱਚ ਬਰਾਦਰੀ ਦੇ ਨੌਜਵਾਨਾ ਨੂੰ ਨਸ਼ੇ ਦੇ ਕੋਹੜ ਤੋ ਦੂਰ ਰਹਿਣ ਲਈ ਕਿਹਾ ਗਿਆ ਕਿ ਸਾਂਸੀ ਕੌਮ ਦਾ ਬਹੁਤ ਵੱਡਾ ਇਤਿਹਾਸ ਹੈ ਸਾਡੀ ਕੌਮ ਵਿੱਚ ਤੋਂ ਕਈ ਯੋਧਿਆਂ ਨੇ ਜਨਮ ਲਿਆ, ਜਿੰਨ੍ਹਾਂ ਨੇ ਗਰੀਬ ਬੇਸਹਾਰਾ ਦੀ ਮਦਦ ਕੀਤੀ ਹੈ ਤੇ ਉਹਨਾ ਨੇ ਨਾਲ ਹੀ ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਦੇ ਸਾਰੇ ਮੈਬਰਾਂ ਵੱਲੋ ਖੂਨਦਾਨ ਕਮੇਟੀ ਬਨਾਉਣ ਤੇ ਉਹਨਾ ਹੀਰਾ ਲਾਲ ਮਾਹਈਆਂ ਤੇ ਉਹਨਾ ਦੇ ਨਾਲ ਸਾਰੇ ਮੈਬਰਾਂ ਨੂੰ ਸਨਮਾਨਿਤ ਕੀਤਾ।ਹੀਰਾ ਲਾਲ ਮਾਹਈਆ ਨੇ ਕਿਹਾ ਕਿ ਮਾਹਲਾ ਬੀਹਡੂ ਜਿੰਦਾਬਾਦ ਗਰੁੱਪ ਵੱਲੋ ਖੂਨਦਾਨ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਜਲਦੀ ਸਾਡੀ ਟੀਮ ਪਿੰਡ ਪਿੰਡ ਪੱਧਰ `ਤੇ ਜਾ ਕੇ ਆਮ ਲੋਕਾਂ ਨੂੰ ਖੁਨਦਾਨ ਪ੍ਰਤੀ ਜਾਗਰੁਕ ਕਰਵਾਇਆ ਜਾਵੇਗਾ ਤੇ ਜਲਦੀ ਹੀ ਸਮਾਜ ਸੇਵਾ ਦੇ ਹੋਰ ਵੀ ਕਾਰਜ ਕੀਤੇ ਜਾਣਗੇ।ਇਸ ਮੋਕੇ ਸੁਖਦੇਵ ਰਾਜ ਬੀਹਡੂ, ਬਲਦੇਵ ਬੀਹਡੂ, ਗੁਰਦੇਵ ਮਾਹੀਆਂ, ਸਾਹਿਬ ਸਿੰਘ ਬੀਹਡੂ, ਪ੍ਰਤਾਪ ਸਿੰਘ ਬੀਹਡੂ, ਪਰਮਜੀਤ ਸਿੰਘ ਬੀਹਡੂ, ਗੋਲਡੀ ਮਾਹਲਾ, ਜੱਗਾ ਮਾਹਲਾ, ਰਣਜੀਤ ਸਿੰਘ ਬੀਹਡੂ, ਗੁਰਪ੍ਰੀਤ ਸਿੰਘ ਮਾਹਲਾ, ਪ੍ਰਿੰਸ ਮਾਹਲਾ, ਦਲਜੀਤ ਬੀਹਡੂ, ਤਿਲਕਰਾਜ ਬੀਹਡੂ,ਦੇਵ ਬੀਹਡੂ, ਸੁਖਦੇਵ ਸਿੰਘ ਮਾਹਲਾ, ਸੋਨੀ ਮਾਹਲਾ, ਅੰਗਰੇਜ ਸਿੰਘ ਮਾਹਲਾ, ਸੁਖਵਿੰਦਰ ਰੁਹਾਨੀ, ਮੱਸਾ ਮਾਹਲਾ, ਸਤਵੰਤ ਮਾਹਲਾ ਆਦਿ ਹਾਜਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media