Thursday, October 1, 2026

ਜਨਾਬ ਅਨਵਰ ਹੁਸੈਨ ਜੀਰਾ ਨੇ ਮੰਗਿਆ ਉਚ ਅਹੁੱਦਾ

PPN1204201727ਪੱਟੀ, 12 ਅਪ੍ਰੈਲ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਬੜੇ ਲੰਮੇ ਸਮੇਂ ਤੋ ਕਾਂਗਰਸ ਪਾਰਟੀ ਦੇ ਨਾਲ ਖੜੇ੍ਹ ਰਹੇ ਕਾਂਗਰਸ ਦੇ ਯੂਥ ਲੀਡਰ ਅਨਵਰ ਹੁਸੈਨ ਜੀਰਾ ਨੇ ਰਾਣਾ ਗੁਰਮੀਤ ਸਿੰਘ ਸੋਢੀ ਵਿਧਾਇਕ ਗੁਰੁ ਹਰਸਹਾਏ, ਸੀਨੀਅਰ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਨੂੰ ਆਪਣਾ ਮੰਗ ਪੱਤਰ ਦਿੱਤਾ, ਜਿਸ ਵਿੱਚ ਉਹਨਾ ਨੂੰ ਪੰਜਾਬ ਸਰਕਾਰ ਵਿੱਚ ਮੈਂਬਰ ਐਸ.ਐਸ ਬੋਰਡ ਪੰਜਾਬ, ਮੁਸਲਿਮ ਵਿਕਾਸ ਬੋਰਡ ਪੰਜਾਬ ਜਾਂ ਮੈਂਬਰ ਪੰਜਾਬ ਵੱਕਫ ਬੋਰਡ ਪੰਜਾਬ ਨਿਯੁੱਕਤ ਕਰਨ ਦੀ ਮੰਗ ਕੀਤੀ ਗਈ।ਉਹਨਾ ਨੇ ਕਿਹਾ ਕਿ ਉਹ 1993 ਤੋ ਕਾਂਗਰਸ ਪਾਰਟੀ ਦੀ ਸੇਵਾ ਕਰ ਰਹੇ ਹਨ ਅਤੇ ਉਹਨਾ ਦੇ ਪਿਤਾ ਸ੍ਰੀ ਮਹੁੰਮਦ ਮਾਨਕ ਸ਼ਾਹ ਜੀਰਾ ਵੀ ਕੱਟੜ ਕਾਂਗਰਸੀ ਰਹੇ ਹਨ ਅਤੇ ਉਹ ਸੰਨ 2000 `ਚ  ਜਰਨਲ ਸਕੱਤਰ ਪੰਜਾਬ ਕਾਂਗਰਸ (ਘੱਟ ਗਿਣਤੀ ਵਿਭਾਗ) ਵਜੋਂ ਪਾਰਟੀ ਦੀ ਸੇਵਾ ਕਰ ਚੁੱਕੇ ਹਨ।ਇਸ ਮੋਕੇ ਤੇ ਸਾਰਜ ਸਿੰਘ ਬੰਬ, ਅਸ਼ੋਲ ਕੁਮਾਰ, ਯੋਗਾ ਸਿੰਘ, ਹੀਰਾ ਲਾਲ, ਗੁਰਪ੍ਰੀਤ ਸਿੰਘ ਮਾਹਲਾ, ਸੁਖਵਿੰਦਰ ਸਿੰਘ ਭੋਲਾ, ਵਿਜੇ ਵੋਹਰਾ, ਮਨੋਜ ਬਜਾਜ, ਬਲਵਿੰਦਰ ਖੋਸਾ ਆਦਿ ਹਾਜਰ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply