Tuesday, September 1, 2026

ਕਮਲ ਸਿੰਘ ਧੂਰਾ ਬਣੇ ਟਰੱਕ ਯੂਨੀਅਨ ਦੇ ਪ੍ਰਧਾਨ

ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ)  ਦੀ ਧੂਰੀ ਟਰੱਕ ਓਪਰੇਟਰ ਯੂਨੀਅਨ ਦੀ ਪ੍ਰਧਾਨਗੀ ਦੀ ਹੋਈ ਚੋਣ ਵਿੱਚ ਕਮਲ ਸਿੰਘ ਧੂਰਾ ਨੂੰ ਯੂਨੀਅਨ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ। PPN1304201715ਪ੍ਰਧਾਨਗੀ ਦੇ ਅਹੁਦੇ ਦੀ ਇਸ ਚੋਣ ਲਈ 2 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਸਨ। ਇਹ ਜਾਣਕਾਰੀ ਦਿੰਦਿਆਂ ਨਵੇਂ ਬਣੇ ਪ੍ਰਧਾਨ ਕਮਲ ਸਿੰਘ ਧੂਰਾ ਨੇ ਦੱਸਿਆ ਕਿ ਯੂਨੀਅਨ ਦੀਆਂ ਕੁੱਲ 921 ਵੋਟਾਂ ਵਿੱਚੋਂ 919 ਵੋਟਾਂ ਪੋਲ ਹੋਈਆਂ ਸਨ, ਜਿੰਨਾਂ੍ਹ ਵਿੱਚੋਂ 4 ਵੋਟਾਂ ਰੱਦ ਕੀਤੀਆਂ ਗਈਆਂ ਹਨ। ਇਸ ਚੋਣ ਵਿੱਚ ਕਮਲ ਸਿੰਘ ਧੂਰਾ ਨੂੰ 522 ਵੋਟਾਂ ਅਤੇ ਉਹਨਾਂ ਦੇ ਮੁਕਾਬਲੇ `ਚ ਡਟੇ ਜਗਜੀਤ ਸਿੰਘ ਰਾਏ ਨੂੰ 393 ਵੋਟਾਂ ਪ੍ਰਾਪਤ ਹੋਈਆਂ ਜਿਸ ਦੇ ਨਤੀਜ਼ੇ ਵਜੋਂ ਕਮਲ ਸਿੰਘ ਧੂਰਾ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜਦੇ ਹੋਏ 129 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply