ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਸੋਸ਼ਲ ਵੈਲਫੇਅਰ ਯੂਨਿਟ ਦੀ ਇੱਕ ਚੋਣ ਮੀਟਿੰਗ ਯੂਨਿਟ ਦੇ ਪ੍ਰਧਾਨ ਮਲਕੀਤ ਚਾਂਗਲੀ ਦੀ ਅਗੁਵਾਈ ਹੇਠ ਹੋਈ।
ਇਸ ਮੀਟਿੰਗ ਦੀ ਸ਼ੁਰੂਆਤ ਯੂਨਿਟ ਦੇ ਜਨਰਲ ਸਕੱਤਰ ਮਨਜੀਤ ਸਿੰਘ ਬਖਸ਼ੀ ਨੇ ਪਿਛਲੇ ਸਾਲ ਅੰਜਾਮ ਦਿੱਤੇ ਗਏ ਸਮਾਜਸੇਵੀ ਕੰਮਾਂ ਤੋਂ ਜਾਣੂੰ ਕਰਵਾਉਂਦੇ ਹੋਏ ਕੀਤੀ।ਇਸ ਉਪਰੰਤ ਵਿੱਤ ਸਕੱਤਰ ਸਤੀਸ਼ ਚੰਦਰ ਅਰੋੜਾ ਵੱਲੋਂ ਪਿਛਲੇ ਸਾਲ ਭਰ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਮੌਜੂਦਾ ਕਾਰਜਕਾਰਨੀ ਦਾ ਸਮਾਂ ਪੂਰਾ ਹੋਣ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਉਪਰੰਤ ਸੰਸਥਾ ਦੀ ਸਰਬਸੰਮਤੀ ਨਾਲ ਚੋਣ ਕਰਵਾਈ ਗਈ, ਜਿਸ ਵਿੱਚ ਮਾ. ਤਰਸੇਮ ਮਿੱਤਲ ਨੂੰ ਸੰਸਥਾ ਦਾ ਨਵਾਂ ਪ੍ਰਧਾਨ ਅਤੇ ਮਲਕੀਤ ਚਾਂਗਲੀ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ।ਚੁਣੇ ਗਏ ਹੋਰਨਾਂ ਅਹੁਦੇਦਾਰਾਂ ਵਿੱਚ ਸਤੀਸ਼ ਚੰਦ ਸਿੰਗਲਾ, ਪ੍ਰਦੀਪ ਸਿੰਗਲਾ ਨੂੰ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਵਰਮਾਂ ਨੂੰ ਮੀਤ ਪ੍ਰਧਾਨ, ਮਨਜੀਤ ਬਖਸ਼ੀ ਨੂੰ ਜਨਰਲ ਸਕੱਤਰ, ਸਤੀਸ਼ ਚੰਦਰ ਅਰੋੜਾ ਨੂੰ ਵਿੱਤ ਸਕੱਤਰ, ਜਗਜੀਤ ਸਿੰਘ ਕੋਹਲੀ ਨੂੰ ਮੁੱਖ ਸਲਾਹਕਾਰ, ਵਿਜੈ ਸੌਫਤ ਤੇ ਬੋਬੀ ਚੌਧਰੀ ਨੂੰ ਸਲਾਹਕਾਰ, ਸੁਰਿੰਦਰ ਬਾਂਸਲ ਨੂੰ ਪ੍ਰੈਸ ਸਕੱਤਰ ਦਾ ਅਹੁਦਾ ਦਿੱਤਾ ਗਿਆ।ਇਸ ਤੋਂ ਇਲਾਵਾ ਸੁਰਿੰਦਰ ਮੋਹਨ ਸ਼ਰਮਾ, ਰਾਜਿੰਦਰ ਕੁਮਾਰ ਛਾਬੜਾ ਅਤੇ ਰਮਨਜੋਤ ਬਿੰਦਰਾ ਨੂੰ ਕਾਰਜਕਾਰਨੀ ਵਿੱਚ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media