Friday, March 20, 2026

ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਦੀ ਲੁੱਟ ਰੋਕਣ ਲਈ ਸੂਬਾ ਸਰਕਾਰ ਤੋਂ ਕੀਤੀ ਮੰਗ

ਧੂਰੀ, 13 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) ਹਲਕਾ ਧੂਰੀ ਦੇ ਤਕਰੀਬਨ 200 ਮਾਪਿਆਂ ਵੱਲੋਂ ਅਨਏਡਿਡ ਮਾਣਤਾ ਪ੍ਰਾਪਤ ਪ੍ਰਾਈਵੇਟਸਕੂਲਾਂ ਵੱਲੋਂ ਮਨਮਰਜੀ ਦੀਆਂ ਫੀਸਾਂ ਵਸੂਲਣ ਅਤੇ ਕਿਤਾਬਾਂ, ਵਰਦੀਆਂ ਆਦਿ ਦੇ ਵਿਉਪਾਰ ਰਾਹੀ ਬੱਚਿਆਂ ਦੇ ਮਾਪਿਆਂ ਦੀ ਕੀਤੀ ਜਾਂਦੀ ਲੁੱਟ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜਿਸ ਵਿੱਚ ਸਰਕਾਰ ਵੱਲੋਂ ਮਿੰਟ-ਮਿੰਟ ਤੇ ਕੀਤੇ ਜਾਂਦੇ ਫੈਸਲਿਆਂ ਬਾਰੇ ਸ਼ੰਕਾਂ ਪ੍ਰਗਟ ਕੀਤੀ ਗਈ।ਮਾਪਿਆਂ ਨੇ ਕਿਹਾ ਕਿ 8 ਅਪ੍ਰੈਲ ਨੂੰ ਪੰਜਾਬੀ ਟ੍ਰਿਬਿਉਨ ਵਿੱਚ ਸਰਕਾਰ ਵੱਲੋਂ ਉਪਰਲੇ ਵਰਤੇ ਜਾਂਦੇ ਢੰਗਾਂ ਦੀ ਪੜਤਾਲ ਲਈ ਡਵੀਜਨਲ ਪੱਧਰ ਤੇ ਕਮਿਸ਼ਨਰਾਂ ਨੂੰ ਪੜਤਾਲ ਦੇ ਹੁਕਮ ਦਿੱਤੇ, 9 ਅਪ੍ਰੈਲ ਨੂੰ ਪੰਜਾਬੀ ਅਖਬਾਰ `ਚ ਛਪੀ ਖਬਰ ਮੁਤਾਬਿਕ ਕਮਿਸ਼ਨਰ ਫਰੀਦਕੋਟ ਵੱਲੋਂ 2 ਦਿਨਾਂ ਵਿੱਚ 8% ਤੋਂ ਵੱਧ ਵਸੂਲ ਕੀਤੀ ਫੀਸ ਦੀ ਰਿਪੋਰਟ ਮੰਗੀ ਗਈ ਸੀ ਅਤੇ ਈ.ਓ ਵੱਲੋਂ ਕਿਤਾਬਾਂ, ਵਰਦੀਆਂ ਤੇ ਹੋਰ ਚੀਜਾਂ ਵੇਚਣ ਸਬੰਧੀ ਵੀ ਕੀਤੀ ਜਾਂਚ ਦੀ ਰਿਪੋਰਟ ਮੰਗੀ  ਗਈ, 12 ਅਪ੍ਰੈਲ ਨੂੰ ਡੀ.ਸੀ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਇਹਨਾਂ ਸਕੂਲਾਂ ਦੀ ਮੀਟਿੰਗ ਇਸੇ ਸਬੰਧ ਵਿੱਚ ਬੁਲਾਈ ਗਈ ਅਤੇ ਉਸ ਵਲੇ ਹੀ ਅਫਵਾਹ ਉੱਡੀ ਕਿ ਸਰਕਾਰ ਨੇ ਪੜਤਾਲ ਦਾ ਫੈਸਲਾ ਵਾਪਸ ਲੈ ਲਿਆ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਨੂੰ ਸਾਡਾ ਇਹ ਭੁਲੇਖਾ ਦੂਰ ਕਰਨਾ ਚਾਹੀਦਾ ਹੈ ਕਿ ਇਸ ਫੈਸਲੇ ਵਿੱਚ ਕੋਈ ਰੱਦੋ-ਬਦਲ ਨਹੀਂ ਕੀਤੀ ਗਈ।ਉਹਨਾਂ ਕਿਹਾਕਿ ਪੰਜਾਬ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਜਿੱਤ ਵੋਟਾਂ ਨਾਲ ਹੋਈ ਹੈ, ਨਾ ਕਿ ਨੋਟਾਂ ਨਾਲ।ਬੱਚਿਆਂ ਦਾ ਭਵਿੱਖ ਬਣਾਉਣਾ ਅਤੇ ਮਾਪਿਆਂ ਦੀ ਹੋ ਰਹੀ ਲੁੱਟ ਨੂੰ ਰੋਕਣਾ ਸਰਕਾਰ ਦਾ ਸਭ ਤੋਂ ਪਹਿਲਾਂ ਫਰਜ ਬਣਦਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਿਸਟੀ ਦਾ ਵਿੱਤੀ ਸਾਲ 2026-27 ਦਾ 773 ਕਰੋੜ 17 ਲੱਖ 42 ਹਜ਼ਾਰ ਰੁਪਏ ਦਾ ਬਜ਼ਟ ਪਾਸ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਤੀ ਸਾਲ 2026-27 …

Leave a Reply