Wednesday, March 18, 2026

‘ਵਿਸਾਖੀ ਫਾਜ਼ਿਲਕਾ ਦੀ’ ਨਾਲ ਹੋਈ ਵਿਰਾਸਤ ਮੇਲੇ ਦੀ ਸ਼ੁਰੂਆਤ

ਮਹਾਰਾਸ਼ਟਰ ਪੁਲਿਸ ਮਹਾਨਿਦੇਸ਼ਕ ਡਾ. ਮੀਰਾ ਬੋਰਵਾਂਕਰ ਨੇ ਮੁੱਖ ਮਹਿਮਾਨ ਵੱਜੋ ਪੁੱਜੇ
ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਗ੍ਰੇਜੂਏਟਸ ਵੈਲਫੇਅਰ ਐਸੋਸੀਏਸ਼ਨ ਦਾ 11ਵਾਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਸਥਾਨਕ ਪ੍ਰਤਾਪ ਬਾਗ ਵਿਚ ਸ਼ੁਰੂ ਹੋ ਗਿਆ।ਚਾਰ ਦਿਨਾ ਇਸ ਮਹੋਤਸਵ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ ਵਿਚ ਹਾਜ਼ਰ ਡਾ. ਮੀਰਾ ਚੱਢਾ ਬੋਰਵਾਂਕਰ ਪੁਲਸ ਮਹਾਨਿਦੇਸ਼ਕ ਯੂਰੋ ਆਫ਼ ਪੁਲਿਸ ਰਿਸਰਚ ਅਤੇ ਡਿਵੈਲਪਮੈਂਟ ਭਾਰਤ ਸਰਕਾਰ, ਡਾ. ਕੇਤਲ ਬਾਲੀਰਾਮ ਪਾਟਿਲ ਜ਼ਿਲ੍ਹਾ ਪੁਲਸ ਪ੍ਰਮੁੱਖ ਫਾਜ਼ਿਲਕਾ, ਉਨ੍ਹਾਂ ਦੀ ਧਰਮ ਪਤਨੀ ਸਵਾਮੀ ਚੋਪੜਾ ਡੀ.ਸੀ ਕਸਟਮ, ਨਗਰ ਕੌਂਸਲ ਪ੍ਰਧਾਨ ਰਕੇਸ਼ ਧੂੜੀਆ, ਇੰਜੀਨੀਅਰ ਨਵਦੀਪ ਅਸੀਜਾ ਨੇ ਦੀਪ ਜਗਾ ਕੇ ਕੀਤੀ।PPN1404201719ਇਸ ਪ੍ਰੋਗਰਾਮ ਦੀ ਪਹਿਲੀ ਨਾਈਟ ਵਿਸਾਖੀ ਤਿਓਹਾਰ ਨੂੰ ਸਮਰਪਿਤ ਰਹੀ। ਇਸ ਨਾਇਟ ਨੂੰ ‘ਵਿਸਾਖੀ ਬੰਗਲੇ ਦੀ’ ਨਾਇਟ ਦਾ ਨਾਂ ਦਿੱਤਾ ਗਿਆ। ਗਵਫ਼ਦ ਦੇ ਸਕੱਤਰ ਇੰਜੀਨੀਅਰ ਨਵਦੀਪ ਅਸੀਜਾ ਨੇ ਦੱਸਿਆ ਕਿ ਇਸ ਸਰਹੱਦੀ ਸ਼ਹਿਰ ਵਿਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਪੁਲਸ ਮਹਾਨਿਦੇਸ਼ਕ ਦੇ ਅਹੁੱਦੇ ਤੱਕ ਪਹੁੰਚੀ ਡਾ. ਮੀਰਾ ਚੱਢਾ ਇਸ ਇਲਾਕੇ ਦੀਆਂ ਲੜਕੀਆਂ ਦੇ ਲਈ ਪ੍ਰੇਰਣਾ ਸਰੋਤ ਹਨ।ਉਹ ਫਾਜ਼ਿਲਕਾ ਦਾ ਅਨਮੋਲ ਰਤਨ ਹਨ। ਇਸ ਤੋਂ ਪਹਿਲ ਪ੍ਰੋਗਰਾਮ ਵਿਚ ਵਿਸਾਖੀ ਦੀ ਧੂਮ ਰਹੀ। ਸ਼ੇਮਫਰਡ ਸਕੂਲ ਦੇ ਬੱਚਿਆਂ ਨੇ ‘ਲਬ ਪੇ ਆਤੀ ਛੋਟੇ ਬੱਚਿਆਂ ਦਾ ਧਮਾਲ ਕਹਿ ੳਠੇ ਮਹਿਮਾਨ, ਖੂਨ ਕੀਤਾ ਕਮਾਲ ਹੈ ਦੁਆ ਉਨ੍ਹਾਂ ਦੇ ਤਮਨਾ ਮੇਰੀ’ ਪ੍ਰਾਥਦਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕੌਂਫੀ ਇੰਟਰਨੈਸ਼ਨਲ ਸਕੂਲ ਡੀ.ਪੀ.ਐਸ ਕਿਡਸ ਸਕੂਲ, ਕੋਸ਼ਲਿਆ ਇੰਟਰਨੈਸ਼ਨਲ ਸਕੂਲ ਅਤੇ ਹੋਰਨਾਂ ਸਕੂਲਾਂ ਦੇ ਬੱਚਿਆਂ ਨੇ ਵਿਸਾਖੀ ਨਾਲ ਸਬੰਧਤ ਗਿੱਧਾ, ਭੰਗੜਾ ਅਤੇ ਡਾਂਸ ਪੇਸ਼ ਕਰਕੇ ਹਾਜ਼ਰੀਨ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਪੰਜਾਬੀ ਪਹਿਰਾਵੇ ਵਿਚ ਛੋਟੇ ਬੱਚੇ ਖੂਬ ਨੱਚ ਰਹੇ ਸਨ। ਪੂਰਾ ਮਹੋਲ ਪੰਜਾਬੀਅਤ ਦੇ ਰੰਗ ਵਿਚ ਰੰਗਿਆ ਨਜ਼ਰ ਆਇਆ। PPN1404201718
ਇਸ ਮੌਕੇ ਨੀਲਾਮ ਘਰ ਦਾ ਅਯੋਜਨ ਕੀਤਾ ਗਿਆ।ਸਹੀ ਜਵਾਬ ਦੇਣ ਵਾਲਿਆਂ ਨੂੰ ਇਸ ਸ਼ਹਿਰ ਦੀ ਮਸ਼ਹੂਰ ਮਠਿਆਈ ਤੋਸ਼ਾ ਗਿਫਟ ਦੇ ਰੂਪ ਵਿਚ ਦਿੱਤਾ ਗਿਆ।ਪ੍ਰੋਗਰਾਮ ਵਾਲੀ ਥਾਂ ਤੇ ਫਾਜ਼ਿਲਕਾ ਦੀ ਮਸ਼ਹੂਰ ਜੁੱਤੀ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਰਹੀਆਂ।ਇਸ ਤੋਂ ਇਲਾਵਾ ਪ੍ਰੋਗਰਾਮ ਵਾਲੀ ਥਾਂ ‘ਤੇ ਖਾਣ ਪੀਣ ਦੀਆਂ ਸਟਾਲਾਂ ਨੇ ਇਸ ਪ੍ਰੋਗਰਾਮ ਨੂੰ ਵਿਸ਼ਾਲ ਮੇਲੇ ਦੇ ਰੂਪ ਵਿਚ ਬਦਲ ਦਿੱਤਾ।ਮਹਿਮਾਨਾਂ ਦੇ ਚਿਹਰੇ ਦੀ ਮੁਸਕਾਨ ਇਸ ਪ੍ਰੋਗਰਾਮ ਦੀ ਪਹਿਲੀ ਨਾਈਟ ਦੀ ਸਫ਼ਲਤਾ ਦੀ ਗਰੰਟੀ ਬਣ ਗਈ। ਮੰਚ ਸੰਚਾਲਨ ਪੰਕਜ ਧਮੀਜਾ, ਰਵੀ ਖੁਰਾਣਾ ਅਤੇ ਚੰਦਨ ਕਾਮਰਾ ਵੱਲੋਂ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਤੋਂ ਰਿਟਾਇਰਡ ਕਰਮਚਾਰੀ ਦਰਸ਼ਨ ਸਿੰਘ ਨੂੰ ਪ੍ਰਤਾਪ ਬਾਗ ਦੀ ਸੰਭਾਲ ਕਰਨ ਕਰਕੇ ‘ਗ੍ਰੀਨ ਮੈਨ ਆਫ ਫਾਜ਼ਿਲਕਾ’ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਗਵਾਫ ਦੇ ਸਕੱਤਰ ਨਵਦੀਪ ਅਸੀਜਾ ਨੇ ਦੱਸਿਆ ਕਿ ਵਾਤਾਵਰਨ ਪ੍ਰੇਮੀ ਵੱਲੋਂ ਦਿਨ ਰਾਤ ਮਿਹਨਤ ਕਰਕੇ ਵਾਤਾਵਰਨ ਦੀ ਸੰਭਾਲ ਦਾ ਅਹਿਦ ਲਿਆ। ਉਨ੍ਹਾਂ ਵੱਲੋਂ ਸਵੇਰੇ ਚਾਰ ਵਜੇ ਪਾਰਕ ਵਿਚ ਆ ਕੇ ਅਤੇ ਪੂਰਾ ਦਿਨ ਪਾਰਕ ਦੀ ਸੰਭਾਲ ਕੀਤੀ ਜਾਂਦੀ ਰਹੀ ਹੈ। ਉਨ੍ਹਾਂ ਪਾਰਕ ਵਿਚ ਕਰੀਬ 135 ਬੂਟੇ ਲਗਾਏ ਗਏ ਹਨ, ਜਿੰਨ੍ਹਾਂ ਵਿਚੋਂ ਕਰੀਬ 124 ਬੂਟੇ ਬਹੁਤ ਹੀ ਵਧੀਆ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਕ ਵਿਚ ਸਾਫ ਸਫਾਈ ਤੋਂ ਇਲਾਵਾ ਹੋਰ ਵੀ ਕਈ ਤਰਾਂ ਦੇ ਕੰਮ ਕਾਰ ਇੰਨ੍ਹਾਂ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਗਵਾਫ ਨੇ ਉਨ੍ਹਾਂ ਨੂੰ ‘ਗ੍ਰੀਨ ਮੈਨ ਆਫ ਫਾਜ਼ਿਲਕਾ’ ਦੇ ਐਵਾਰਡ ਨਾਲ ਨਵਾਜਿਆ ਗਿਆ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply