ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੇ ਪਹੁੰਚਕੇ ਧਰਨਾ ਖ਼ਤਮ ਕਰਵਾਇਆ
ਫਾਜ਼ਿਲਕਾ, 14 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ)- ਫਾਜ਼ਿਲਕਾ ਵਿਚ ਟਰੱਕ ਅਪ੍ਰੇਟਰ ਯੂਨੀਅਨ ਅਤੇ ਠੇਕੇਦਾਰ ਦੇ ਵਿਚਕਾਰ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਫਾਜ਼ਿਲਕਾ ਵਿਚ ਕਣਕ ਲਦਾਨ ਦਾ ਟੈਂਡਰ ਸ਼ਹੀਦ ਭਗਤ ਸਿੰਘ ਲੇਬਰ ਸੁਸਾਇਟੀ ਦੇ ਨਾਂ ਖੁਲਿਆ ਹੈ।
ਫਾਜ਼ਿਲਕਾ ਦੀ ਟਰੱਕ ਯੂਨੀਅਨ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਦਵਿੰਦਰ ਸਚਦੇਵਾ ਨਿਯੁਕਤ ਕੀਤੇ ਗਏ ਹਨ। ਟਰੱਕ ਯੂਨੀਅਨ ਚਾਹੁੰਦੀ ਹੈ ਕਿ ਅਨਾਜ਼ ਮੰਡੀ ਵਿਚ ਲਿਫਟਿੰਗ ਦਾ ਕੰਮ ਟਰੱਕ ਯੂਨੀਅਨ ਦੇ ਅਪ੍ਰੇਟਰਾਂ ਵੱਲੋਂ ਕੀਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਨੇ ਟੈਂਡਰ ਅਲਾਟ ਹੋਣ ਕਾਰਨ ਸ਼ਹੀਦ ਭਗਤ ਸਿੰਘ ਲੇਬਰ ਸੁਸਾਇਟੀ ਨੂੰ ਲਿਫਟਿੰਗ ਕਰਨ ਦੇ ਅਧਿਕਾਰ ਦਿੱਤੇ ਹਨ ਜਿਸ ਤੋਂ ਬਾਅਦ ਟਰੱਕ ਯੂਨੀਅਨ ਅਤੇ ਭਗਤ ਸਿੰਘ ਲੇਬਰ ਸੁਸਾਇਟੀ ਦੇ ਵਿਚਕਾਰ ਝਗੜੇ ਦੇ ਚਲੇਦ ਵੀਰਵਾਰ ਨੂੰ ਅਨਾਜ਼ ਮੰਡੀ ਵਿਚ ਦੋਵ੍ਹਾਂ ਗੁਟਾਂ ਵਿਚ ਝਗੜੇ ਦੇ ਚਲੇਦ ਜ਼ਿਲ੍ਹਾ ਪ੍ਰਸ਼ਾਸਨ ਨੇ ਧਾਰਾ 145 ਲਗਾ ਦਿੱਤੀ ਅਤੇ ਪ੍ਰਸ਼ਾਸਨ ਵੱਲੋਂ ਟਰੱਕ ਯੂਨੀਅਨ ਦਾ ਪ੍ਰਬੰਧਕ ਵੀ ਤਹਿਸੀਲਦਾਰ ਨੂੰ ਲਗਾ ਦਿੱਤਾ। ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਚਦੇਵਾ ਨੇ ਦੱਸਿਆ ਕਿ ਇੱਕ ਪਾਸੇ ਧਾਰਾ 145 ਦੇ ਤਹਿਤ ਅਨਾਜ ਮੰਡੀ ਵਿਚ ਲਿਫਟਿੰਗ ਦਾ ਕੰਮ ਕੋਈ ਪਾਰਟੀ ਨਹੀਂ ਕਰ ਸਕਦੀ ਪਰ ਸ਼ਹੀਦ ਭਗਤਸਿੰਘ ਲੇਬਰ ਸੁਸਾਇਟੀ ਨ ਅੱਜ ਲਿਫਟਿੰਗ ਦਾ ਕੰਮ ਸੁਰੂ ਕਰ ਦਿੱਤਾ ਹੈ। 
ਜਿਸ ਦੇ ਵਿਰੋਧ ਸਵਰੂਪ ਟਰੱਕ ਅਪ੍ਰੇਸ਼ਟਰ ਯੂਨਅਨ ਨੇ ਅਨਾਜ਼ ਮੰਡੀ ਦੇ ਸਾਹਮਣੇ ਮੁੱਖ ਹਾਈਵੇ ਤੇ ਦੁਪਹਿਰ 3 ਵਜੇ ਧਰਨਾ ਲਗਾ ਦਿੱਤਾ। ਧਰਨੇ ਵਿਚ ਸ਼ਾਮਲ ਟਰੱਕ ਯੂਨੀਅਨ ਪ੍ਰਧਾਨ ਅਤੇ ਅਪ੍ਰੇਟਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪਾਜਪਾ ਧੜੇ ਦੇ ਸਾਬਕਾ ਟਰੱਕ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਵੈਰੜ ਪੰਮਾ ਅਤੇ ਸਾਬਕਾ ਕਾਂਗਰਸ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਦੇ ਖਿਲਾਫ਼ ਨਾਅਰੇਬਾਜੀ ਕੀਤੀ। ਟਰੱਕ ਅਪ੍ਰੇਟਰ ਯੂਨੀਅਨ ਨੇ ਇਹ ਵੀ ਦੋਸ਼ ਲਗਾਇਆ ਕਿ ਅਕਾਲੀ ਭਾਜਪਾ ਦੇ ਸਮਰਥਕ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਪਰਮਜੀਤ ਸਿੰਘ ਵੈਰੜ ਦੇ ਕੋਲ ਯੂਨੀਅਨ ਦਾ ਅਖੌਤੀ ਰੂਪ ਨਾਲ ਕਰੋੜਾਂ ਰੁਪੲੈ ਬਕਾਇਆ ਹੈ ਜਿਸਦਾ ਉਸ ਨੇ ਹਾਲੇ ਤੱਕ ਹਿਸਾਬ ਨਹੀਂ ਦਿੱਤਾ ੲੈ।ਇਸ ਮੌਕੇ ਅਪ੍ਰੇਟਰਾਂ ਨੇ ਜ਼ਿਲ੍ਹਾ ਫੂਡ ਕੰਟ੍ਰੋਲਰ ਦੇ ਖਿਲਾਫ਼ ਵੀ ਜੋਰਦਾਰ ਨਾਅਰੇਬਾਜੀ ਕੀਤੀ। ਲਗਭਗ 5 ਵਜੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਮੌਕੇ ਤੇ ਪਹੁੰਚੇ ਅਤੇ ਧਰਨਾ ਖ਼ਤਮ ਕਰਵਾਇਆ। ਵਿਧਾਇਕ ਦਵਿੰਦਰ ਘੁਬਾਇਆ ਨੇ ਕਿਹਾ ਕਿ ਲਿਫਟਿੰਗ ਦਾ ਕੰਮ ਸਹੀ ਸਹੀ ਕਰਵਾਉਣ ਲਈ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

ਧਰਨੇ ਤੋਂ ਬਾਅਦ ਲੱਗਿਆ ਜਾਮ
ਦੁਪਹਿਰ 3 ਵਜੇ ਲਗਾਏ ਧਰਨੇ ਕਾਰਨ ਅਨਾਜ ਮੰਡੀ ਵਿਚ ਆਵਾਜ਼ਾਈ ਠੱਪ ਹੋ ਗਈ ਅਤੇ ਇਸ ਕਾਰਨ ਕਿਸਾਨਾਂ ਨੂੰ ਮੰਡੀ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ।ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੀ ਪੁਲਿਸ ਜਿਸ ਦੀ ਅਗਵਾਈ ਐਸ.ਪੀ (ਡੀ) ਫਾਜ਼ਿਲਕਾ, ਐਸ.ਪੀ ਅਬੋਹਰ, ਡੀ.ਐਸ.ਪੀ ਸੁਬੇਗ ਸਿੰਘ ਅਤੇ ਸਿਟੀ ਪੁਲਿਸ ਇੰਚਾਰਜ਼ ਕਰ ਰਹੇ ਸਨ। ਅਨਾਜ਼ ਮੰਡੀ ਵਿਚ ਮਹੋਲ ਤਨਾਅਪੂਰਨ ਲੱਗ ਰਿਹਾ ਸੀ। ਧਰਨਾ ਖ਼ਤਮ ਹੋਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਲੇਬਰ ਸੁਸਾਇਟੀ ਵੱਲੋਂ ਫਿਰ ਤੋਂ ਲਿਫਟਿੰਗ ਦਾ ਕੰਮ ਸੁਰੂ ਕਰ ਦਿੱਤਾ ਸੀ।ਇਸ ਤੋਂ ਬਾਅਦ ਮੀਟਿੰਗਾਂ ਦਾ ਦੌਰ ਜਾਰੀ ਸੀ ਅਤੇ ਪੁਲਸ ਅਨਾਜ਼ ਮੰਡੀ ਵਿਚ ਚਹਿਲ ਕਦਮੀ ਕਰ ਰਹੀ ਸੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media