Thursday, March 19, 2026

ਖ਼ਾਲਸਾ ਕਾਲਜ ਵੂਮੈਨ ਦੀ ਵਿਦਿਆਰਥਣ ਕਾਜੋਲ ਦਾ ਜਿਮਨਾਸਟਿਕ ‘ਚ ਸ਼ਾਨਦਾਰ ਪ੍ਰਦਰਸ਼ਨ

PPN240605
ਅੰਮ੍ਰਿਤਸਰ, 24 ਜੂਨ (ਪ੍ਰੀਤਮ ਸਿੰਘ) – ਖਾਲਸਾ ਕਾਲਜ ਫ਼ਾਰ ਵੂਮੈਨ ਦੀ ਹੋਣਹਾਰ ਬੀ. ਐੱਸ. ਸੀ. (ਨਾਨ-ਮੈਡੀਕਲ) ਸਮੈਸਟਰ-੨ ਦੀ ਵਿਦਿਆਰਥਣ ਕਾਜੋਲ ਮੰਨਨ ਨੇ ਥਾਣੇ (ਮਹਾਰਾਸ਼ਟਰ) ਵਿਖੇ 23ਵੀਂ ਨੈਸ਼ਨਲ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ ‘ਚ ਵਧੀਆ ਪ੍ਰਦਰਸ਼ਨ ਕਰਦਿਆ 2 ਚਾਂਦੀ ਤਮਗੇ ਹਾਸਲ ਕਰਕੇ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ੩ ਰੋਜ਼ਾ ਚੈਂਪੀਅਨਸ਼ਿਪ ‘ਚ ਕਲੱਬਸ ਇਵੈਂਟਸ ਗਰੁੱਪ ਤੇ ਟੀਮ ਚੈਂਪੀਅਨ ਦੋਹਾਂ ਗਰੁੱਪ ‘ਚ ਦੂਜਾ ਸਥਾਨ ਹਾਸਲ ਕਰਦਿਆ ਇਹ ਤਮਗੇ ਹਾਸਲ ਕੀਤੇ ਹਨ। ਉਨ੍ਹਾਂ ਇਸ ਚੈਂਪੀਅਨਸ਼ਿਪ ‘ਚ ਪੂਰੇ ਭਾਰਤ ਤੋਂ ਲਗਭਗ 18 ਟੀਮਾਂ ਨੇ ਹਿੱਸਾ ਲੈ ਜਿਸ ‘ਚ ਕਾਜੋਲ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਕਾਲਜ ਕੰਪਲੈਕਸ ‘ਚ ਕਾਜੋਲ ਮੰਨਨ ਦਾ ਅਧਿਆਪਕਾਂ ਤੇ ਸਾਥਣਾਂ ਨੇ ਉਸਦੀ ਇਸ ਮਹੱਤਵਪੂਰਨ ਕਾਮਯਾਬੀ ‘ਤੇ ਉਸਦਾ ਨਿੱਘਾ ਸਵਾਗਤ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ‘ਤੇ ਵਿਦਿਆਰਥਣ ਮੰਨਨ ਨੇ ਕਿਹਾ ਕਿ ਇਸ ਉਪਲਬੱਧੀ ਦਾ ਸਿਹਰਾ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ, ਕੋਚ ਮਿਸ ਨੀਤੂ ਬਾਲਾ ਸ਼ਰਮਾ ਅਤੇ ਆਪਣੇ ਪਿਤਾ-ਮਾਤਾ ਨੂੰ ਦੇਣਾ ਚਾਹੁਦੀ ਹੈ, ਜਿਨ੍ਹਾਂ ਨੇ ਹਮੇਸ਼ਾਂ ਉਸਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਅਗਵਾਈ ‘ਚ ਰਹਿ ਕੇ ਉਹ ਇਹ ਰਿਕਾਰਡ ਕਾਇਮ ਕਰਨ ‘ਚ ਕਾਮਯਾਬ ਹੋਈ ਹੈ। ਉਸਨੇ ਇਸ ਸਫ਼ਲਤਾ ਲਈ ਫ਼ਿਜ਼ੀਕਲ ਐਜ਼ੂਕੇਸ਼ਨ ਅਧਿਆਪਕ ਮਿਸ ਸੁਖਦੀਪ ਕੌਰ ਵੱਲੋਂ ਦਿੱਤੇ ਗਏ ਹੌਂਸਲਾ ਅਫ਼ਜਾਈ ਦੀ ਵੀ ਸ਼ਲਾਘਾ ਕੀਤੀ। ਇਸ ਦੌਰਾਨ ਡਾ. ਮਾਹਲ ਨੇ ਕਾਜੋਲ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸਨੂੰ ਭਵਿੱਖ ਲਈ ਆਪਣੀਆਂ ਸ਼ੁਭਇੱਛਾਵਾਂ ਦਿੱਤੀਆਂ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply