Saturday, June 27, 2026

ਡਾ: ਅੰਬੇਦਕਰ ਦੇ ਜਨਮ ਦਿਵਸ ਮੌਕੇ ਨਗਦੀ ਰਹਿਤ ਲੈਣ ਦੇਣ ਸਬੰਧੀ ਜ਼ਿਲਾ ਪੱਧਰੀ ਸਮਾਗਮ ਭੀਮ ਅਤੇ ਯੂ.ਐਸ.ਐਸ.ਡੀ. ਐਪ ਬਾਰੇ ਵੀ ਦਿੱਤੀ ਜਾਣਕਾਰੀ

ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਭਾਰਤ ਰਤਨ ਡਾ: ਭੀਮ ਰਾਓ ਅੰਬੇਦਕਰ ਦੀ 126ਵੇਂ ਜਨਮ ਦਿਵਸ ਨੂੰ ਸਮਰਪਿਤ ਮੌਕੇ ਤੇ ਭਾਰਤ ਸਰਕਾਰ ਨੀਤੀ ਆਯੋਗ ਦੁਆਰਾ ਡਿਜੀਧਨ ਯੋਜਨਾ ਦੇ ਮੱਦੇਨਜ਼ਰ ਜ਼ਿਲਾ ਪੱਧਰੀ ਨਗਦੀ ਰਹਿਤ ਲੈਣ ਦੇਣ ਪ੍ਰਤੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ।PPN1504201710ਜ਼ਿਲਾ ਪ੍ਰਬੰਧਕੀ ਕੰਪਲੈਕਸ, ਫਾਜ਼ਿਲਕਾ ਤੋਂ ਇਲਾਵਾ ਜ਼ਿਲੇ ਦੇ ਸੇਵਾ ਕੇਂਦਰਾਂ ਤੇ ਵੀ ਡਿਜੀਟਲ ਪੇਮੈਂਟ ਬਾਰੇ ਜਾਗਰੂਕਤਾ ਸਮਾਗਮ ਆਯੋਜਿਤ ਕੀਤੇ ਗਏ। ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੈਸ਼ਨਲ ਬੈਂਕ ਦੇ ਐਲ.ਡੀ.ਐਮ. ਪਰਮਜੀਤ ਕੌਚਰ ਦੀ ਅਗਵਾਈ ਹੇਠ ਸਟਾਲਾਂ ਲਗਾ ਕੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਗਦੀ ਰਹਿਤ ਲੈਣ ਦੇਣ ਨੂੰ ਆਪਣੇ ਰੋਜਮਰਾਂ ਦੇ ਕਾਰ ਵਿਹਾਰ ਦਾ ਹਿੱਸਾ ਬਣਾਉਣ। ਉਨਾਂ ਕਿਹਾ ਕਿ ਡਿਜੀਟਲ ਪੇਮੈਂਟ ਬਹੁਤ ਆਸਾਨ ਤਰੀਕਾ ਹੈ ਅਤੇ ਇਸ ਨਾਲ ਅਸੀਂ ਸਾਰੇ ਆਪਣੇ ਮੁਲਕ ਦੀ ਤਰੱਕੀ ਦਾ ਹਿੱਸਾ ਬਣ ਸਕਦੇ ਹਾਂ। ਉਨਾਂ ਨੇ ਜ਼ਿਲੇ ਦੇ ਬਾਕੀ ਬੈਂਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਰੇ ਬੈਂਕ ਖਾਤਿਆਂ ਨੂੰ ਅਧਾਰ ਨਾਲ ਲਿੰਕ ਕਰਨ ਦੇ ਪ੍ਰੋਜੈਕਟ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਦਾ ਲਾਭ ਸਿੱਧੇ ਤੌਰ ਤੇ ਉਨਾਂ ਦੇ ਬੈਂਕ ਖਾਤਿਆਂ ਵਿਚ ਮਿਲ ਸਕੇ। ਜ਼ਿਲਾ ਐਲ.ਡੀ.ਐਮ ਪਰਮਜੀਤ ਕੌਚਰ ਨੇ ਦੱਸਿਆ ਕਿ ਜ਼ਿਲੇ ਦੀਆਂ ਬੈਂਕਾਂ ਵੱਲੋਂ ਅਧਾਰ ਕਾਰਡ ਨੰਬਰ ਨੂੰ ਬੈਂਕ ਖਾਤਿਆਂ ਨਾਲ ਜੋੜਿਆ ਜਾ ਰਿਹਾ ਹੈ ਜਦ ਕਿ ਲੋਕਾਂ ਨੂੰ ਨਗਦੀ ਰਹਿਤ ਲੈਣ ਦੇਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੈਂਕ ਅਧਿਕਾਰੀਆਂ ਨੇ ਭੀਮ ਐਪ, ਯੂ.ਐਸ.ਐਸ.ਡੀ. ਐਪ ਬਾਰੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਇਸ ਮੋਬਾਇਲ ਐਪ ਰਾਹੀਂ ਬਹੁਤ ਅਸਾਨੀ ਨਾਲ ਨਗਦੀ ਰਹਿਤ ਲੈਣ ਦੇਣ ਸੁਰੱਖਿਅਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply