Sunday, September 6, 2026

ਕਣਕ ਦੀ ਲਿਫਟਿੰਗ ਨੂੰ ਲੈ ਕੇ ਟਰੱਕ ਯੂਨੀਅਨ ਦਾ ਭਾਰੀ ਵਿਰੋਧ ਜਾਰੀ

ਮੰਡੀ ਦੇ ਗੇਟ ਦੇ ਸਾਹਮਣੇ ਵਿਚ ਕੀਤਾ ਰੋਸ ਪ੍ਰਦਰਸ਼ਨ
ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਅਨਾਜ਼ ਮੰਡੀ ਵਿਚ ਕਣਕ ਦੀ ਲਿਫਟਿੰਗ ਨੂੰ ਲੈਕੇ ਬੀਤੇ 4 ਦਿਨਾਂ ਤੋਂ ਚੱਲ ਰਿਹਾ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। PPN1504201715ਅੱਜ ਵੀ ਟਰੱਕ ਅਪ੍ਰੇਟਰਾਂ ਨੇ ਅਨਾਜ਼ ਮੰਡੀ ਵਿੱਚੋਂ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲਿਫਟਿੰਗ ਦੇ ਵਿਰੋਧ ਵਿਚ ਅਨਾਜ਼ ਮੰਡੀ ਦੇ ਗੇਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਟਰੱਕ ਅਪ੍ਰੇਟਰ ਯੁਨੀਅਨ ਪ੍ਰਧਾਨ ਦਵਿੰਦਰ ਸਚਦੇਵਾ ਦੀ ਅਗਵਾਈ ਵਿਚ ਇੱਕਠੇ ਹੋਏ ਅਤੇ ਰੋਸ ਪ੍ਰਗਟ ਕੀਤਾ।ਟਰੱਕ ਅਪ੍ਰੇਟਰਾਂ ਦਾ ਕਹਿਣਾ ਹੈ ਕਿ ਬਾਹਰ ਤੋਂ ਵੀਕਲ ਮੰਗਵਾਕੇ ਲਿਫਟਿੰਗ ਕਰਵਾਉਣ ਦੀ ਥਾਂ ਤੇ ਸਥਾਨਕ ਟਰੱਕਾਂ ਨਾਲ ਕਣਕ ਦੀ ਲਿਫਟਿੰਗ ਕਰਵਾਈ ਜਾਵੇ।PPN1504201716
ਵਰਣਨਯੋਗ ਹੈ ਕਿ ਕਣਕ ਦੀ ਪੈਦਾਵਾਰ ਇਸ ਸਮੇਂ ਪੂਰੇ ਜ਼ੋਰਾਂ ਤੇ ਹੈ ਅਤੇ ਲਿਫਟਿੰਗ ਨਾ ਹੋਣ ਕਾਰਨ ਮੰਡੀ ਵਿਚ ਕਣਕ ਦੇ ਢੇਰ ਲੱਗ ਰਹੇ ਹਨ। ਟਰੱਕ ਅਪ੍ਰੇਟਰਾਂ ਦਾ ਕਹਿਣਾ ਸੀ ਕਿ ਪਿਛਲੀ ਯੂਨੀਅਨ ਦੇ ਸਮੇਂ ਦੇ ਉਨਾਂ ਨੇ ਲੱਖਾਂ ਰੁਪਏ ਦਾ ਬਕਾਇਆ ਲੈਣਾ ਹੈ ਅਤੇ ਯੂਨੀਅਨ ਦੇ ਆਗੂ ਦੁਬਾਰਾ ਠੇਕਾ ਲੈਕੇ ਉਨਾਂ ਦੇ ਕੰਮ ਨੂੰ ਨੁਕਸਾਨ ਪਹੁੰਚਾ ਰਹੇ ਹਨ।ਉਨਾਂ ਮੰਗ ਕੀਤੀ ਕਿ ਲਿਫਟਿੰਗ ਦਾ ਕੰਮ ਉਨਾਂ ਤੋਂ ਕਰਵਾਇਆ ਜਾਵੇ। ਕੁੱਝ ਟਰੱਕ ਅਪ੍ਰੇਟਰ ਅਤੇ ਯੁਨੀਅਨ ਦੇ ਮੋਜੂਦਾ ਪ੍ਰਧਾਨ ਦਵਿੰਦਰ ਸਚਦੇਵਾ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਪਿਛਲੇ ਟਰੱਕ ਯੁਨੀਅਨ ਪ੍ਰਧਾਨ ਪੰਮਾ ਵੈਰੜ ਨੇ ਜਿਲਾ ਪ੍ਰਸ਼ਾਸ਼ਨ ਦੇ ਸੱਬ ਤੋ ਵੱਡੇ ਅਧਿਕਾਰੀ ਡਿਪਟੀ ਕਮਿਸ਼ਨਰ ਦੇ ਜਾਲੀ ਹਸਤਾਖ਼ਰ ਕਰਕੇ ਜਾਲਸਾਜੀ ਕੀਤੀ ਸੀ ਜਿਸਦੇ ਸੰਬੰਧ ਵਿੱਚ ਖੁਦ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਵੱਲੋ ਪੁਲਸ ਨੂੰ ਮਾਮਲਾ ਦਰਜ਼ ਕਰਵਾਇਆ ਗਿਆ ਸੀ ਅਤੇ ਇਸ ਸੰਬੰਧ ਵਿੱਚ ਮਾਨਯੋਗ ਅਦਾਲਤ ਵੱਲੋ ਪੰਮਾ ਵੈਰੜ ਦੇ ਖਿਲਾਫ਼ ਗਿ੍ਰਫ਼ਤਾਰੀ ਦੇ ਹੁਕਮ ਵੀ ਜਾਰੀ ਕੀਤੇ ਸਨ ਪਰ ਰਾਜਨੀਤਿਕ ਸ਼ਹਿ ਕਾਰਨ ਉਸਨੂੰ ਅਜੇ ਤੱਕ ਗਿ੍ਰਫ਼ਤਾਰ ਨਹੀ ਕੀਤਾ ਜਾ ਰਿਹਾ। ਦਵਿੰਦਰ ਸਚਦੇਵਾ ਨੇ ਕਿਹਾ ਕਿ ਅਨਾਜ ਮੰਡੀ ਦੇ ਮਸਲੇ ਪਿਛੇ ਵੀ ਪੰਮਾ ਵੈਰਡ ਦਾ ਹੀ ਹੱਥ ਹੈ ਅਤੇ ਉਹਨਾਂ ਛੇਤੀ ਤੋ ਛੇਤੀ ਪੰਮਾ ਵੈਰਡ ਨੂੰ ਗਿ੍ਰਫ਼ਤਾਰ ਕਰਣ ਦੀ ਮੰਗ ਕੀਤੀ ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply