Sunday, June 28, 2026

ਪੰਜਾਬ ਯੂਨੀਵਰਸਿਟੀ ਫੀਸਾਂ ਦੇ ਵਾਧੇ ਖਿਲਾਫ ਵਿਦਿਆਰਥੀਆਂ `ਤੇ ਪੁਲਿਸ ਜ਼ਬਰ ਦੀ ਨਿੰਦਾ

ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਦੇ ਵਾਧੇ ਖਿਲਾਫ ਹੱਕੀ ਸੰਘਰਸ਼ ਨੂੰ ਕੁਚਲਣ ਲਈ ਅੰਨਾ ਪੁਲਿਸ ਜ਼ਬਰ ਢਾਉਣ, ਦੇਸ਼ ਧਰੋਹੀ  ਦੇ ਝੂਠੇ ਕੇਸ ਦਰਜ ਕਰਕੇ ਜ਼ੇਲਾਂ ’ਚ ਸੁੱਟਣ ਦੀ ਪੁਰਜ਼ੋਰ ਨਿੰਦਾ ਕਰਦਿਆ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ ਤੇ ਵਿਦਿਆਰਥੀਆਂ ਤੇ ਪਾਏ ਝੂਠੇ ਕੇਸ ਵਾਪਸ ਲਏ ਜਾਣ। ਆਗੂ ਨੇ ਕਿਹਾ ਕਿ ਨਵੀਂ ਹੋਂਦ ’ਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਵੀ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਸਾਬਕਾ ਅਕਾਲੀ-ਭਾਜਪਾ ਸਰਕਾਰ ਵਾਂਗ ਹੱਕ ਮੰਗਦੇ ਲੋਕਾਂ `ਤੇ ਪੁਲਿਸ ਜ਼ਬਰ ਢਾਉਣ ਦਾ ਰਾਹ ਅਪਣਾਇਆ ਹੋਇਆ ਹੈ। ਏਥੋਂ ਦੇ ਲੁਟੇਰੇ ਹਾਕਮ ਵੋਟਾਂ ਲੈਣ ਸਮੇਂ ਲੋਕਾਂ ਦੀਆਂ ਬੁਨਿਆਦੀ ਮੰਗਾਂ/ਮਸਲੇ ਹੱਲ ਕਰਨ ਦੇ ਝੂਠੇ ਵਾਇਦੇ ਕਰਕੇ, ਸੱਤਾ ’ਚ ਆ ਕੇ ਉਹਨਾਂ ਸੰਘਰਸ਼ ਕਰਦੇ ਲੋਕਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜ਼ਾਏ ਸਰਕਾਰੀ ਤੇ ਪੁਲਿਸ ਜ਼ਬਰ ਢਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਆਗੂ ਨੇ ਸਮੁੱਚੇ ਮਿਹਨਤਕਸ਼ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹੋ ਜਿਹੇ ਜ਼ਾਬਰ ਹਾਕਮਾਂ ਖਿਲਾਫ ਤਿਖੇ ਤੇ ਲੰਮੇ ਸੰਘਰਸ਼ ਤੋਂ ਬਿਨਾਂ ਲੋਕਾਂ ਦੇ ਬੁਨਿਆਦੀ ਮੰਗਾਂ/ਮਸਲੇ ਹੱਲ ਨਹੀਂ ਹੋ ਸਕਦੇ।ਇਸ ਲਈ ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਆਪਣੀ ਹੱਕੀ ਅਵਾਜ਼ ਬਲੰਦ ਕਰਨ ਲਈ ਇਕਜੁੱਟ ਹੋ ਕੇ ਸੰਘਰਸ਼ ਦੇ ਮੈਦਾਨ ’ਚ ਨਿਤਰਨ ਦੀ ਲੋੜ ਹੈ ਤਾਂ ਹੀ ਜ਼ਾਬਰ ਹਾਕਮਾਂ ਦੀ ਲੁੱਟ ਅਤੇ ਕੁੱਟ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਠੱਲ ਪਾਈ ਜਾ ਸਕਦੀ ਹੈ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply