Sunday, June 28, 2026

ਨਾਟਸ਼ਾਲਾ ਵਿਖੇ ਭਰੂਣ ਹੱਤਿਆ `ਤੇ ਨਾਟਕ `ਡਾਟਰ ਆਫ ਬਿਨ` ਦਾ ਹੋਇਆ ਮੰਚਨ

ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ)  ਨਾਟਸ਼ਾਲਾ ਵਿਖੇ ਸ਼ਨੀਵਾਰ ਤੇ ਐਤਵਾਰ ਖੇਡੇ ਜਾ ਰਹੇ ਨਾਟਕਾਂ ਤਹਿਤ ਨਾਟਸ਼ਾਲਾ ਵਿਖੇ ਪੰਜਾਬੀ ਡਰਾਮਾ ਡਾਟਰ ਆਫ ਬਿਨ ਦਾ ਮੰਚਨ ਕੀਤਾ ਗਿਆ।PPN1504201728ਕੰਨਿਆ ਭਰੂਣ ਹੱਤਿਆ ਅਤੇ ਬੇਟੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਾਟਕ ਵਿੱਚ ਵਿਖਾਇਆ ਗਿਆ ਹੈ ਕਿ ਕਿਸੇ ਇੱਕ ਪਰਿਵਾਰ ਵਿੱਚ ਧੀਅ ਜਨਮ ਲੈਂਦੀ ਹੈ ਅਤੇ ਉਹ ਪਰਿਵਾਰ ਉਸ ਨੂੰ ਪਾਰਕ ਦੇ ਕੋਲ ਲਗੇ ਡਸਟਬਿਨ ਵਿੱਚ ਸੁੱਟ ਜਾਂਦਾ ਹੈ।ਇਕ ਮੰਗਤਾ ਉਸ ਕੁੜੀ ਨੂੰ ਉਠਾ ਲੈਂਦਾ ਹੈ ਅਤੇ ਉਸ ਦਾ ਪਾਲਣ-ਪੋਸ਼ਣ ਕਰਦਾ ਹੈ।ਮੰਗਤਾ ਅਤੇ ਉਸ ਦੀ ਕੁੜੀ ਜਿਸ ਪਾਰਕ ਵਿੱਚ ਬੈਠਦੇ ਹਨ, ਉਨ੍ਹਾਂ ਨੂੰ ਉਸ ਪਾਰਕ ਵਿਚ ਵੀ ਪੁਲਿਸ ਵਾਲਾ ਬੈਠਣ ਅਤੇ ਖੇਡਣ ਨਹੀਂ ਦਿੰਦਾ ਹੈ, ਜੋ ਸ਼ਰੇਆਮ ਕਹਿੰਦਾ ਹੈ ਕਿ ਪਾਰਕ ਗਰੀਬਾਂ ਲਈ ਨਹੀਂ ਹਨ।ਜਿਸ ਦੇ ਨਾਲ ਸਾਫ਼ ਹੁੰਦਾ ਹੈ ਕਿ ਨਾਟਕ ਕੰਨਿਆ ਭਰੂਣ ਹੱਤਿਆ, ਨਾਰੀ ਸਨਮਾਨ ਦੇ ਨਾਲ-ਨਾਲ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਸਹਿਤ ਹੋਰ ਮੁਦਿਆਂ ਉਤੇ ਕਰਾਰੀ ਚੋਟ ਕਰਦਾ ਹੈ।ਨਾਟਸ਼ਾਲਾ ਦੇ ਸੰਸਥਾਪਕ ਅਤੇ ਡਰਾਮੇ ਦੇ ਲੇਖਕ ਤੇ ਡਾਇਰੈਕਟਰ ਜਤਿੰਦਰ ਬਰਾੜ ਦਾ ਕਹਿਣਾ ਹੈ ਕਿ ਜੋ ਮਾਤਾ-ਪਿਤਾ ਬੇਟੀਆਂ ਦੇ ਜਨਮ `ਤੇ ਖੁਸ਼ੀ ਮਨਾਉਣ ਦੀ ਬਜ਼ਾਏ ਦੁਖੀ ਹੁੰਦੇ ਹਨ, ਉਨ੍ਹਾਂ ਦੀ ਸੋਚ ਨੂੰ ਬਦਲਣ ਲਈ ਹੀ ਡਰਾਮਾ ਲਿਖਿਆ ਗਿਆ ਹੈ।PPN1504201727ਨਾਟਕ ਵਿਚ ਦੱਸਿਆ ਗਿਆ ਹੈ ਕਿ ਮੰਗਤਾ ਜਦੋਂ ਆਪਣੀ ਹਾਲਤ ਦੇ ਮੁਤਾਬਿਕ ਡਸਟਬਿਨ ਤੋਂ ਮਿਲੀ ਨਵਜਾਤ ਕੰਨਿਆ ਨੂੰ ਪਾਲ ਨਹੀਂ ਸਕਦਾ ਤਾਂ ਉਸ ਨੂੰ ਗਟਰ ਵਿੱਚ ਸੁੱਟਣ ਦੀ ਯੋਜਨਾ ਬਣਾ ਲੈਂਦਾ ਹੈ।ਉਹ ਜਿਵੇਂ ਹੀ ਉਸ ਬੱਚੀ ਨੂੰ ਗਟਰ ਵਿਚ ਸੁੱੱਟਣ ਲੱਗਦਾ ਹੈ, ਤਾਂ ਬੱਚੀ ਉਸ ਦੀ ਤਰਫ ਵੇਖ ਕੇ ਖਿਲਖਿਲਾ ਕੇ ਹੱਸ ਪੈਂਦੀ ਹੈ ਅਤੇ ਮੰਗਤੇ ਦਾ ਮਨ ਬਦਲ ਜਾਣ ਉਤੇ ਉਸਨੂੰ ਆਪਣਾ ਲੈਂਦਾ ਹੈ ।
ਇਸ ਨਾਟਕ ਵਿੱਚ ਬੇਬੀ ਮੰਨਤ, ਸੁਖਮਨੀ, ਚਾਨਣੀ, ਗਗਨ, ਅਮਨ ਅਰੋੜਾ, ਗਰਿਮਾ, ਰਜਿੰਦਰ ਚੌਧਰੀ,  ਬੇਬੀ ਮਾਨਸੀ, ਬੇਬੀ ਨਇਨਾ, ਪਵਨਦੀਪ ਕੁਮਾਰ, ਵਿਕਾਸ ਸੋਨੂ, ਮਾਸਟਰ ਕੁਲਜੀਤ, ਸੋਨਲ, ਬੇਬੀ ਗਿਆ, ਜਰਨੈਲ ਸਿੰਘ, ਗੁਰਕੀਰਤ ਸੰਧ, ਸੌਰਵ ਕੁਮਾਰ, ਗੁਰਪਿੰਦਰ, ਬਿਕਰਮਜੀਤ, ਜਸਵੰਤ ਮਿੰਟੂ, ਅਸ਼ੋਕ ਭਗਤ ਨੇ ਡਰਾਮੇ ਵਿੱਚ ਚੰਗਾ ਅਹਿਮ ਨਿਭਾਈ ਹੈ ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply