Sunday, June 28, 2026

ਕਿਰਪਾਲ ਰਾਜੋਮਾਜਰਾ ਲਗਾਤਾਰ ਤੀਜੀ ਬਾਰ ਬਣੇ ਕਿਸਾਨ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ

PPN1604201703ਧੂਰੀ, 16 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਧੂਰੀ) – ਕਿਸਾਨ ਮੁਕਤੀ ਮੋਰਚਾ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਤੇ ਸੂਬੇਦਾਰ ਗੁਰਚਰਨ ਸਿੰਘ ਬਰੜਵਾਲ ਦੀ ਅਗਵਾਈ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨ ਮੁਕਤੀ ਮੋਰਚਾ ਦੇ ਸਰਪ੍ਰਸਤ ਮਾਸਟਰ ਸੁਖਦੇਵ ਸਿੰਘ ਗਰੇਵਾਲ ਦੇ ਅਕਾਲ ਚਲਾਣੇ ’ਤੇ ਪਰਿਵਾਰ ਨਾਲ ਪ੍ਰਗਟਾਵਾ ਕੀਤਾ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਪੰਜਾਬ ਅੰਦਰ ਸੱਤਾ ’ਚ ਆਈ ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ, ਪ੍ਰੰਤੂ ਹਾਲੇ ਤੱਕ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ।ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਕਰਜ਼ਾ ਤੁਰੰਤ ਮੁਆਫ਼ ਕਰਨ ਦੇ ਨਾਲ-ਨਾਲ ਕਣਕ ਦੇ ਭਾਅ ’ਤੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ ਅਤੇ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ ਗਈ ਹੈ ਉਨ੍ਹਾਂ ਨੂੰ 60 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ।
ਉਪਰੰਤ ਮੋਰਚੇ ਦੀ ਸੂਬਾ ਪੱਧਰੀ ਚੋਣ ਹੋਈ, ਜਿਸ ਵਿਚ ਸਰਬਸੰਮਤੀ ਨਾਲ ਮਾਸਟਰ ਕਿਰਪਾਲ ਸਿੰਘ ਰਾਜੋਮਾਜਰਾ ਨੂੰ ਲਗਾਤਾਰ ਤੀਜੀ ਬਾਰ ਸੂਬਾ ਪ੍ਰਧਾਨ, ਗੁਰਦੀਪ ਸਿੰਘ ਬਰੜਵਾਲ ਨੂੰ ਸੂਬਾ ਜਨਰਲ ਸਕੱਤਰ, ਗੁਰਜੀਤ ਸਿੰਘ ਜਹਾਂਗੀਰ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ, ਨਿਰਮਲ ਸਿੰਘ ਬੁਗਰਾ, ਦਵਿੰਦਰ ਸਿੰਘ ਘਨੌਰੀ ਕਲਾਂ, ਜਗਤਾਰ ਸਿੰਘ ਬਾਜਵਾ ਕਹੇਰੂ, ਪ੍ਰਿਥਵੀ ਰਾਜ ਕੱਕੜਵਾਲ ਤੇ ਸੋਹਣ ਸਿੰਘ ਧਾਂਦਰਾ ਨੂੰ ਸੂਬਾ ਮੀਤ ਪ੍ਰਧਾਨ, ਮਾਸਟਰ ਉਜਾਗਰ ਸਿੰਘ ਸਲੇਮਪੁਰ ਨੂੰ ਸੂਬਾ ਖ਼ਜ਼ਾਨਚੀ, ਜਗਰੂਪ ਸਿੰਘ ਲੱਡਾ ਨੂੰ ਸੂਬਾ ਜੁਆਇੰਟ ਸਕੱਤਰ, ਮਾਸਟਰ ਪ੍ਰੀਤਮ ਸਿੰਘ ਧੂਰਾ ਨੂੰ ਪ੍ਰੈੱਸ ਸਕੱਤਰ ਤੇ ਗੁਰਚਰਨ ਸਿੰਘ ਕੱਕੜਵਾਲ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਮੌਕੇ 29 ਹੋਰ ਵਰਕਿੰਗ ਕਮੇਟੀ ਮੈਂਬਰ ਵੀ ਚੁਣੇ ਗਏ ਅਤੇ 41 ਮੈਂਬਰੀ ਐਗਜੇਕਟਿਵ ਕਮੇਟੀ ਦਾ ਗਠਨ ਕੀਤਾ ਗਿਆ।

Check Also

ਸਰਕਾਰੀ ਆਈ.ਟੀ.ਆਈ ਵਿਖੇ ਰੁੱਖ ਲਗਾਓ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮਿਤਸਰ, 27 ਜੂਨ (ਜਗਦੀਪ ਸਿੰਘ) – ਪ੍ਰੀ-ਮਾਨਸੂਨ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰੀ ਆਈ.ਟੀ.ਆਈ ਰਣਜੀਤ …

Leave a Reply